ਚੋਰੀ ਦਾ ਮੋਟਰਸਾਈਕਲ ਵੇਚਣ ਆਇਆ ਕਾਬੂ

08/30/2017 6:27:49 AM

ਜਲੰਧਰ- ਚੋਰੀ ਦਾ ਮੋਟਰਸਾਈਕਲ ਵੇਚਣ ਲਈ ਬੱਸ ਸਟੈਂਡ 'ਤੇ ਪਹੁੰਚਿਆ ਚੋਰ ਪੁਲਸ ਦੇ ਹੱਥੇ ਚੜ੍ਹ ਗਿਆ। ਥਾਣਾ ਨੰਬਰ 7 ਦੇ ਇੰਸਪੈਕਟਰ ਕੁੰਵਰ ਵਿਜੇ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਕਮਲਜੀਤ ਸਿੰਘ ਨੇ ਬੱਸ ਸਟੈਂਡ 'ਤੇ ਸ਼ੱਕੀ ਹਾਲਤ ਵਿਚ ਘੁੰਮ ਰਹੇ ਨੌਜਵਾਨ ਨੂੰ ਕਾਬੂ ਕਰ ਕੇ ਜਾਂਚ ਕੀਤੀ ਤਾਂ ਉਸ ਦੇ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। 
ਪੁਲਸ ਟੀਮ ਨੇ ਮੁਲਜ਼ਮ ਗੁੰਜਨ ਸਿੰਘ ਉਰਫ ਗੋਰੀ ਪੁੱਤਰ ਅਰੂਮਦੀਪ ਸਿੰਘ ਵਾਸੀ ਰਾਮਗੜ੍ਹ, ਫਿਲੌਰ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਗੁੰਜਨ ਨੇ ਇਹ ਮੋਟਰਸਾਈਕਲ ਕਿਊਰੋ ਮਾਲ ਦੇ ਨੇੜਿਓਂ ਚੋਰੀ ਕੀਤਾ ਸੀ। ਮੁਲਜ਼ਮ ਨੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਿਖਵਾ ਰੱਖਿਆ ਸੀ। ਉਸ ਦੇ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਹੈ। ਮੁਲਜ਼ਮ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਹੈ।