ਚੋਰਾਂ ਨੇ ਪ੍ਰਵਾਸੀ ਭਾਰਤੀ ਦੇ ਘਰ ਨੂੰ ਬਣਿਆ ਨਿਸ਼ਾਨਾ

03/02/2018 3:17:31 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ) — ਚੋਰਾਂ ਨੇ ਟਾਂਡਾ ਇਲਾਕੇ ਦੇ ਪਿੰਡ ਪ੍ਰੇਮਪੁਰ 'ਚ ਪ੍ਰਵਾਸੀ ਭਾਰਤੀ ਜਗਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ, ਗਹਿਣੇ, ਗੈਸ ਸਿਲੰਡਰ ਤੇ ਐਕਟਿਵਾ ਚੋਰੀ ਕਰ ਲਈ। ਚੋਰਾਂ ਨੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦ ਜਗਜੀਤ ਸਿੰਘ ਦੀ ਪਤਨੀ ਆਪਣੇ ਰਿਸ਼ਤੇਦਾਰ ਨੂੰ ਮਿਲਣ ਮਾਛੀਵਾੜਾ ਗਈ ਹੋਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅੱਜ ਸਵੇਰੇ ਪਿੰਡ ਵਾਸੀਆਂ ਨੂੰ ਚੋਰੀ ਦਾ ਪਤਾ ਲੱਗਣ 'ਤੇ ਨਜ਼ਦੀਕੀ ਪਿੰਡ ਜਲਾਲਪੁਰ ਵਿਆਹੀ ਜਗਜੀਤ ਸਿੰਘ ਦੀ ਧੀ ਰਿੰਪੀ ਨੇ ਘਰ ਆ ਕੇ ਨੁਕਾਸਨ ਦਾ ਜਾਇਜ਼ਾ ਲਿਆ ਤੇ ਮੈਂਬਰ ਪੰਚਾਇਤ ਗੁਰਚਰਨ ਸਿੰਘ ਨੇ ਘਟਨਾ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ।