ਬੈਟਰੀ ਚੋਰੀ ਕਰਨ ਦੇ ਦੋਸ਼ ''ਚ 1 ਵਿਅਕਤੀ ਗ੍ਰਿਫਤਾਰ

02/22/2018 12:33:59 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਟਾਵਰ 'ਤੇ ਬੈਟਰੀ ਚੋਰੀ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਤਪਾ ਦੇ ਹੌਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਿੱਠੂ ਸਿੰਘ ਪੁੱਤਰ ਮਦਨ ਸਿੰਘ ਵਾਸੀ ਗੁੱਜਰਾਂ ਜ਼ਿਲਾ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਜ਼ਿਲਾ ਬਰਨਾਲਾ 'ਚ ਵੋਡਾਫੋਨ ਕੰਪਨੀ ਦੇ ਟਾਵਰਾਂ ਦੀ ਚੈਕਿੰਗ ਕਰਨ ਦੀ ਮੇਰੀ ਡਿਊਟੀ ਲੱਗੀ ਹੋਈ ਹੈ। ਜਦੋਂ ਉਹ ਪਿੰਡ ਢਿੱਲਵਾਂ ਦੇ ਵੋਡਾਫੋਨ ਕੰਪਨੀ ਦੇ ਟਾਵਰ ਦੀ ਚੈਕਿੰਗ ਕਰਨ ਲਈ ਗਿਆ ਤਾਂ ਉਥੋਂ ਇਕ ਬੈਟਰੀ ਚੋਰੀ ਹੋ ਚੁੱਕੀ ਸੀ। ਬਾਅਦ 'ਚ ਮੈਨੂੰ ਪਤਾ ਚੱਲਿਆ ਕਿ ਇਸ ਬੈਟਰੀ ਨੂੰ ਮਨਦੀਪ ਸ਼ਰਮਾ ਪੁੱਤਰ ਜਗਰੂਪ ਚੰਦ ਵਾਸੀ ਹਿੰਮਤਪੁਰਾ ਆਪਣੇ ਮੋਟਰਸਾਈਕਲ 'ਤੇ ਚੋਰੀ ਕਰ ਕੇ ਲੈ ਗਿਆ ਹੈ। ਮਨਦੀਪ ਸ਼ਰਮਾ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।