ਸਰਕਾਰੀ ਪ੍ਰਾਇਮਰੀ ਸਕੂਲ ''ਚ ਚੋਰਾਂ ਨੇ ਲੁੱੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

09/25/2017 11:59:43 AM

ਸਾਦਿਕ (ਪਰਮਜੀਤ)-ਇਥੋ ਥੋੜੀ ਦੂਰ ਪਿੰਡ ਘੁੱਦੂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੀਤੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰ ਮੇਨ ਗੇਟ ਦਾ ਜਿੰਦਰਾ ਤੋੜ ਕੇ ਅੰਦਰ ਦਾਖਲ ਹੋਏ ਤੇ ਰਸੋਈ ਵਿਚ ਪਿਆ ਗੈਸ ਦਾ ਭਰਿਆ ਸਿਲੰਡਰ, ਇੱਕ ਗੱਟਾ ਚਾਵਲ ਅਤੇ ਕਰੀਬ 6 ਹਜ਼ਾਰ ਰੁਪਏ ਮੁੱਲ ਦਾ ਸਾਊਂਡ ਸਿਸਟਿਮ ਚੋਰੀ ਕਰਕੇ ਲੈ ਗਏ। ਉਨ੍ਹਾਂ ਮਿਡ ਡੇ ਮੀਲ ਦੇ ਸਾਰੇ ਸਾਮਾਨ ਦੀ ਫਰੋਲਾ ਫਰੋਲੀ ਕੀਤੀ ਤੇ ਫਰਿਜ਼ ਵਿਚ ਪਈ ਕੋਲਡ ਡਰਿੰਕ ਦੀ ਬੋਤਲ ਪੀ ਕੇ ਉਕਤ ਸਾਰਾ ਸਾਮਾਨ ਚੋਰੀ ਕੀਤਾ। ਅੱਜ ਸਵੇਰੇ ਸਫਾਈ ਸੇਵਕ ਨੇ ਜਿੰਦਰਾ ਟੁੱਟਿਆ ਦੇਖਿਆ ਤੇ ਮੁੱਖ ਅਧਿਆਪਕਾ ਸ਼ੁਸ਼ਮਾ ਰਾਣੀ ਨੂੰ ਚੋਰੀ ਦੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਸਾਦਿਕ ਪੁਲਸ ਨੂੰ ਸੂਚਿਤ ਕੀਤਾ। ਏ.ਐੱਸ.ਆਈ ਬਲਦੇਵ ਸਿੰਘ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।