ਫੈਕਟਰੀ ’ਚੋਂ ਸਾਮਾਨ ਚੋਰੀ ਕਰਨ ਵਾਲੇ 5 ਗ੍ਰਿਫ਼ਤਾਰ

08/23/2018 12:12:12 AM

ਫ਼ਰੀਦਕੋਟ, (ਰਾਜਨ)-ਕਰੀਬ 10 ਦਿਨ ਪਹਿਲਾਂ ਇਕ ਫੈਕਟਰੀ ’ਚ ਚੋਰੀ ਕਰਨ ਵਾਲੇ 5 ਵਿਅਕਤੀਆਂ ਨੂੰ  ਥਾਣਾ ਸਿਟੀ ਦੀ ਪੁਲਸ  ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਵਾਸੀ ਡੋਗਰ ਬਸਤੀ, ਫ਼ਰੀਦਕੋਟ ਨੇ ਥਾਣਾ ਸਿਟੀ ਵਿਖੇ ਕੀਤੀ  ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਫੈਕਟਰੀ ਵਿਚ ਕਰੀਬ 2-3 ਵਾਰ ਚੋਰੀ ਹੋ ਚੁੱਕੀ ਹੈ। ਉਸ ਨੇ ਆਪਣੇ ਪੱਧਰ ’ਤੇ ਪਡ਼ਤਾਲ ਕੀਤੀ ਤਾਂ ਪਤਾ ਲੱਗਾ ਕਿ ਆਸ਼ੂ ਸਿੰਘ, ਸ਼ੰਕਰ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਮੇਲ ਸਿੰਘ ਵਾਸੀ ਟਹਿਣਾ ਨੇ ਫੈਕਟਰੀ ਵਿਚ ਚੋਰੀ ਕੀਤੀ ਹੈ। ਇਸ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਨ ਉਪਰੰਤ ਐੱਸ. ਆਈ. ਗੁਰਲਾਲ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਉਕਤ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 2 ਲੋਹੇ ਦੇ ਕਟਰ, 2 ਬਿਜਲੀ ਦੀਆਂ ਮੋਟਰਾਂ, ਡਰਿੱਲ, ਇਨਵਰਟਰ, ਮੋਬਾਇਲ ਆਦਿ ਸਾਮਾਨ ਬਰਾਮਦ  ਕੀਤਾ ਗਿਆ ਹੈ।