ਦਿਨ-ਦਿਹਾਡ਼ੇ ਘਰ ’ਚ ਚੋਰੀ ਦਾ ਯਤਨ

08/21/2018 11:50:01 PM

ਮੋਗਾ, (ਅਾਜ਼ਾਦ)-ਅੱਜ ਦਿਨ-ਦਿਹਾਡ਼ੇ ਬਾਘਾਪੁਰਾਣਾ ਦੇ ਪੁਰਾਣੇ ਡਾਕਖਾਨੇ ਵਾਲੀ ਗਲੀ ’ਚ ਸਥਿਤ ਬਿੱਟੂ ਤਨੇਜਾ ਦੇ ਘਰ ’ਚ ਅਣਪਛਾਤੇ ਚੋਰਾਂ ਵੱਲੋਂ ਦਾਖਲ ਹੋ ਕੇ ਚੋਰੀ ਕਰਨ ਦਾ ਅਸਫਲ ਯਤਨ ਕੀਤਾ ਗਿਆ।  ਜਾਣਕਾਰੀ  ਅਨੁਸਾਰ ਬਿੱਟੂ ਤਨੇਜਾ ਦੇ ਘਰ ਦੁਪਹਿਰ ਸਮੇਂ ਅਣਪਛਾਤੇ ਚੋਰ ਦਾਖਲ ਹੋਏ, ਉਸ ਸਮੇਂ ਉਸ ਦੀ ਪਤਨੀ ਸੀਮਾ ਰਾਣੀ  ਕੋਠੇ  ’ਤੇ ਸੀ, ਜਦੋਂ ਹੀ ਉਸ ਨੇ ਹੇਠਾਂ ਤੋਂ ਕੁਝ ਖਡ਼ਕੇ ਦੀ ਅਾਵਾਜ਼ ਸੁਣੀ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ  ਦਿੱਤਾ ਤਾਂ ਅਣਪਛਾਤੇ ਚੋਰ ਭੱਜ ਗਏ।  ਉਸ  ਨੇ  ਦੇਖਿਆ  ਕਿ  ਸਾਰੀਆਂ ਅਲਮਾਰੀਆਂ ਅਤੇ ਬੈੱਡ ਦਾ ਸਾਮਾਨ ਖਿੱਲਰਿਆ ਪਿਆ ਸੀ, ਜਿਸ ’ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਦਿਨ-ਦਿਹਾਡ਼ੇ ਹੋਈ ਘਟਨਾ ਨੂੰ ਲੈ ਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ  ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਪੁਲਸ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ’ਤੇ ਜਾਂਚ ਦੇ ਬਾਅਦ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।