ਔਰਤ ਨੇ ਨਿਗਲੀ ਸਪ੍ਰੇਅ ਕਰਨ ਵਾਲੀ ਦਵਾਈ, ਹਾਲਤ ਗੰਭੀਰ

09/23/2017 11:59:35 PM

ਬਟਾਲਾ, (ਬੇਰੀ)-  ਪਿੰਡ ਬੋਦੇ ਦੀ ਖੂਹੀ ਖੇਤਰ ਵਿਚ ਜ਼ਮੀਨੀ ਵਿਵਾਦ ਕਾਰਨ ਔਰਤ ਵੱਲੋਂ ਫਸਲਾਂ 'ਤੇ ਸਪ੍ਰੇਅ ਕਰਨ ਵਾਲੀ ਦਵਾਈ ਪੀਣ ਨਾਲ ਉਸ ਦੀ ਹਾਲਤ ਗੰਭੀਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਕੌਰ ਪਤਨੀ ਹੰਸਾ ਸਿੰਘ ਵਾਸੀ ਪਿੰਡ ਨਠਵਾਲ ਅਤੇ ਗੁਰਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਬੋਦੇ ਦੀ ਖੂਹੀ ਨੇ ਦੱਸਿਆ ਕਿ ਉਸ ਦੀ ਮਾਤਾ ਬਲਜੀਤ ਕੌਰ ਪਤਨੀ ਸਵ. ਨਰਿੰਦਰ ਸਿੰਘ ਵਾਸੀ ਬੋਦੇ ਦੀ ਖੂਹੀ ਦਾ ਉਸ ਦੇ ਤਾਇਆ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਹੈ ਅਤੇ ਇਸ ਸਬੰਧ ਵਿਚ ਕਈ ਵਾਰ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਦੁਖੀ ਹੋ ਕੇ ਬਲਜੀਤ ਕੌਰ ਨੇ ਝੋਨੇ ਦੀ ਫਸਲ 'ਤੇ ਸਪ੍ਰੇਅ ਕਰਨ ਵਾਲੀ ਦਵਾਈ ਪੀ ਲਈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।