ਔਰਤ ਨੇ ਪਤੀ ਅਤੇ ਸਹੁਰਾ ਪਰਿਵਾਰ ''ਤੇ ਲਾਇਆ ਕੁੱਟ-ਮਾਰ ਦਾ ਦੋਸ਼

04/19/2018 6:38:42 AM

ਦੇਵੀਗੜ੍ਹ,  (ਭੁਪਿੰਦਰ)- ਪਿੰਡ ਮਸੀਂਗਨ ਦੀ ਇਕ ਵਿਆਹੁਤਾ ਔਰਤ ਸੋਨੀਆ ਨੇ ਆਪਣੇ ਪਤੀ ਲਖਵੀਰ ਸਿੰਘ, ਦਿਓਰ ਸੋਨੀ, ਸਹੁਰੇ ਜੈਪਾਲ, ਚਾਚਾ ਸਹੁਰਾ ਧਰਮਾ ਅਤੇ ਸਹੁਰੇ ਦੀ ਭੈਣ ਤਾਰੀ 'ਤੇ ਸੋਟਿਆਂ ਨਾਲ ਕੁੱਟਣ ਦਾ ਦੋਸ਼ ਲਾਇਆ ਹੈ। ਜ਼ੇਰੇ-ਇਲਾਜ ਸੋਨੀਆ ਦੇ ਬਿਆਨਾਂ 'ਤੇ ਥਾਣਾ ਜੁਲਕਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਦੇਵੀ ਨਗਰ ਅੰਬਾਲਾ ਦੀ ਸੋਨੀਆ ਪੁੱਤਰੀ ਹਰੀ ਰਾਮ ਦਾ 3 ਮਹੀਨੇ ਪਹਿਲਾਂ ਪਿੰਡ ਮਸੀਂਗਨ ਦੇ ਲਖਵੀਰ ਸਿੰਘ ਨਾਲ ਵਿਆਹ ਹੋਇਆ ਸੀ। ਸੋਨੀਆ ਨੇ ਪੁਲਸ ਕੋਲ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਤਾਹਨੇ ਮਾਰਨ ਅਤੇ ਗਾਲੀ-ਗਲੋਚ ਕਰਨ ਲੱਗ ਪਿਆ। ਬੀਤੀ ਸ਼ਾਮ ਉਸ ਦੇ ਪਤੀ ਲਖਵੀਰ ਸਿੰਘ, ਦਿਓਰ ਸੋਨੀ, ਸਹੁਰੇ ਜੈਪਾਲ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸੋਟਿਆਂ ਨਾਲ ਕੁੱਟਿਆ। 
ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਸੋਨੀਆ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ। ਥਾਣਾ ਜੁਲਕਾਂ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਫੱਟੜ ਸੋਨੀਆ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।