ਰੇਲ ਇੰਜਣ ਦੀ ਫੇਟ ਵੱਜਣ ਨਾਲ ਔਰਤ ਦੀ ਮੌਤ

07/24/2017 1:39:10 AM

ਤਲਵੰਡੀ ਭਾਈ,   (ਗੁਲਾਟੀ)—  ਅੱਜ ਦੁਪਹਿਰ ਬਾਅਦ ਸਥਾਨਕ ਰੇਲਵੇ ਫਾਟਕ ਨੇੜੇ ਰੇਲ ਇੰਜਣ ਦੀ ਫੇਟ ਵੱਜਣ ਨਾਲ ਇਕ ਔਰਤ ਦੀ ਮੌਤ ਹੋ ਗਈ। ਤਲਵੰਡੀ ਭਾਈ ਰੇਲਵੇ ਪੁਲਸ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਜਸਵਿੰਦਰ ਕੌਰ ਉਮਰ 37 ਸਾਲ ਪਤਨੀ ਮੰਗਲ ਸਿੰਘ ਵਾਸੀ ਤਲਵੰਡੀ ਭਾਈ ਵਜੋਂ ਹੋਈ, ਜਿਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਲਾਸ਼ ਦਾ  ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ। ਲਾਸ਼ ਨੂੰ ਸ਼ਹਿਰ ਦੇ ਦੇਹ ਸੰਭਾਲ ਘਰ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਰੇਲਵੇ ਪੁਲਸ ਵੱਲੋਂ 174 ਦੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।