ਸਤਲੁਜ ਦਰਿਆ ’ਚ ਵੀ ਵਧਿਆ ਪਾਣੀ ਦਾ ਪੱਧਰ, ਜ਼ਿਲ੍ਹਾ ਪ੍ਰਸ਼ਾਸਨ ਨੇ NDRF ਤੋਂ ਮੰਗੀ ਮਦਦ

07/10/2023 5:08:30 PM

ਲੁਧਿਆਣਾ (ਹਿਤੇਸ਼) : ਭਾਰੀ ਬਾਰਿਸ਼ ਕਾਰਨ ਬੁੱਢੇ ਨਾਲੇ ਦੇ ਨਾਲ ਸਤਲੁਜ ਦਰਿਆ ’ਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ, ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਦੇ ਪਹਾੜੀ ਇਲਾਕਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 2 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਨਹਿਰਾਂ ’ਚ ਪਾਣੀ ਦਾ ਵਹਾਅ ਤੇਜ਼ ਹੋਣ ਦੇ ਮੱਦੇਨਜ਼ਰ ਰੋਪੜ ਹੈੱਡ ਵਰਕਸ ਤੋਂ ਪਾਣੀ ਛੱਡਿਆ ਗਿਆ ਹੈ, ਜੋ ਪਾਣੀ ਸਤਲੁਜ ਦਰਿਆ ’ਚ ਪੁੱਜਾ ਹੈ। ਇਸ ਦੌਰਾਨ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕੇ ’ਚ ਪੰਚਾਇਤਾਂ ਨੂੰ ਅਲਰਟ ਕਰਨ ਤੋਂ ਇਲਾਵਾ ਪਿੰਡਾਂ ’ਚ ਮੁਨਿਆਦੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਐਮਰਜੈਂਸੀ ਦੇ ਹਾਲਾਤ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਐੱਨ. ਡੀ. ਆਰ. ਐੱਫ. ਅਤੇ ਹੋਰ ਰਾਹਤ ਏਜੰਸੀਆਂ ਦੇ ਨਾਲ ਤਾਲਮੇਲ ਕੀਤਾ ਗਿਆ ਹੈ ਅਤੇ ਲੋੜ ਪੈਣ ’ਤੇ ਰਾਹਤ ਕੈਂਪ ਬਣਾਉਣ ਲਈ ਜਗ੍ਹਾ ਮਾਰਕ ਕੀਤੀ ਗਈ ਹੈ। ਇੱਥੋਂ ਤੱਕ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਪੀ. ਡਬਲਯ. ਡੀ. ਵਿਭਾਗ ਨੂੰ ਬਾਰਿਸ਼ ਦੇ ਮੌਸਮ ’ਚ ਸੜਕਾਂ ’ਤੇ ਜਮ੍ਹਾ ਹੋਣ ਵਾਲੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਹਰ ਸਾਲ ਮੀਂਹ ਦੇ ਦਿਨਾਂ ’ਚ ਹੀ ਕਿਉਂ ਨਵੀਆਂ ਸੜਕਾਂ ਬਣਵਾਉਂਦਾ ਹੈ ਜਲੰਧਰ ਨਿਗਮ

ਮਹਾਨਗਰ ’ਚ ਇਸ ਕਾਰਨ ਬਣੇ ਹੋਏ ਹਨ ਹੜ੍ਹ ਵਰਗੇ ਹਾਲਾਤ
ਹਾਲਾਂਕਿ ਸ਼ਨੀਵਾਰ ਨੂੰ ਸਾਰੀ ਰਾਤ ਜਾਰੀ ਰਹਿਣ ਤੋਂ ਬਾਅਦ ਮੀਂਹ ਐਤਵਾਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੰਦ ਰਿਹਾ। ਇਸ ਦੇ ਬਾਵਜੂਦ ਮਹਾਨਗਰ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦਾ ਕਾਰਨ ਸੀਵਰੇਜ ਸਿਸਟਮ ਅਤੇ ਰੋਡ ਜਾਲੀਆਂ ਦੀ ਸਫਾਈ ਨਾ ਹੋਣ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੁੱਢੇ ਨਾਲੇ ਦੇ ਨਾਲ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੀ ਸਮੱਸਿਆ ਆ ਰਹੀ ਹੈ ਕਿਉਂਕਿ ਸੜਕਾਂ, ਗਲੀਆਂ ’ਚ ਜਮ੍ਹਾ ਪਾਣੀ ਸੀਵਰੇਜ ਦੇ ਜ਼ਰੀਏ ਐੱਸ. ਟੀ. ਪੀ. ਪਲਾਂਟ ਤੱਕ ਪਹੁੰਚ ਰਿਹਾ ਹੈ। ਇਸ ਪਾਣੀ ਨੂੰ ਐੱਸ. ਟੀ. ਪੀ. ਨਾਲ ਸਾਫ ਕਰਨ ਤੋਂ ਬਾਅਦ ਬੁੱਢੇ ਨਾਲੇ ’ਚ ਛੱਡਿਆ ਜਾਂਦਾ ਹੈ ਪਰ ਬੁੱਢਾ ਨਾਲਾ ਪਿਛਲੇ ਹਿੱਸੇ ਤੋਂ ਖੇਤਾਂ ’ਚ ਜਮ੍ਹਾ ਮੀਂਹ ਦਾ ਪਾਣੀ ਛੱਡਣ ਕਾਰਨ ਓਵਰਫਲੋ ਚੱਲ ਰਿਹਾ ਹੈ ਅਤੇ ਅੱਗੇ ਸਤਲੁਜ ਦਰਿਆ ਦਾ ਪੱਧਰ ਵਧਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਅਧੀਨ ਨਗਰ ਨਿਗਮ ਅਤੇ ਡਰੇਨੇਜ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਸਤਲੁਜ ਦਰਿਆ ਅਤੇ ਬੁੱਢੇ ਨਾਲੇ ਕੰਢੇ ਹੇਠਲੇ ਇਲਾਕੇ ’ਚ ਰੈਗੁੂਲਰ ਮਾਨੀਟਰਿੰਗ ਕੀਤੀ ਜਾ ਰਹੀ ਹੈ।
-ਡੀ. ਸੀ. ਸੁਰਭੀ ਮਲਿਕ 

ਇਹ ਵੀ ਪੜ੍ਹੋ : 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha