ਲੰਬੜਦਾਰਾਂ ਦੇ ਹੱਕਾਂ ਦੀ ਲੜਾਈ ਹੀ ਮੁੱਖ ਮਕਸਦ

07/16/2018 5:20:11 AM

ਜਲੰਧਰ (ਮਹੇਸ਼) - ਲੰਬੜਦਾਰਾਂ ਦੇ ਹੱਕਾਂ ਦੀ ਲੜਾਈ ਹੀ ਮੇਰਾ ਮੁਖ ਮਕਸਦ ਹੈ, ਜੋ ਕਿ ਆਖਰੀ ਸਾਹ ਤੱਕ ਜਾਰੀ ਰੱਖਾਂਗਾ। ਇਹ ਗੱਲ ਪੰਜਾਬ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ (ਸਰਹਾਲੀ) ਨੇ ਕਹੀ। ਉਹ ਕੈਨੇਡਾ ਜਾਣ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਪੰਜਾਬ ਬਾਡੀ ਦੇ ਅਹੁਦੇਦਾਰਾਂ ਅਤੇ ਜ਼ਿਲਾ ਪ੍ਰਧਾਨਾਂ ਨੂੰ ਮਿਲਣ ਲਈ ਜਲੰਧਰ ਆਏ ਹੋਏ ਸਨ। ਜ. ਸਕੱਤਰ ਕੀਮਤੀ ਲਾਲ ਮੁਤਾਬਿਕ ਸਮੁੱਚੇ ਲੰਬੜਦਾਰਾਂ ਨੇ ਕਿਹਾ ਕਿ ਜਦ ਵੀ ਉਨ੍ਹਾਂ ਦੇ ਪ੍ਰਧਾਨ ਵਿਦੇਸ਼ ਜਾਂਦੇ ਹਨ ਤਾਂ ਉਹ ਉਨ੍ਹਾਂ ਦੀ ਘਾਟ ਮਹਿਸੂਸ ਕਰਦੇ ਹਨ। ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਜਨਰਲ ਸਕੱਤਰ ਲਾਭ ਸਿੰਘ ਕੜੈਲ, ਕਰਮਜੀਤ ਸਿੰਘ ਸੈਣੀ, ਕੁਲਦੀਪ ਸਿੰਘ ਫਰੀਦਕੋਟ, ਨਵਦੀਪ ਸਿੰਘ ਗੁਰਦਾਸਪੁਰ, ਹਰਵੀਰ ਸਿੰਘ, ਮਨਜੀਤ ਸਿੰਘ ਅਮਲੋਹ, ਜਸਵਿੰਦਰ ਸਿੰਘ ਮੁਕਤਸਰ, ਧਰਮਿੰਦਰ ਸਿੰਘ ਲੁਧਿਆਣਾ, ਹਰਭਜਨ ਸਿੰਘ ਤਰਨਤਾਰਨ ਆਦਿ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੂਬਾ ਪ੍ਰਧਾਨ ਦੀਆਂ ਲੰਬੜਦਾਰਾਂ ਪ੍ਰਤੀ ਸੇਵਾਵਾਂ ਦੀ ਖੂਬ ਸਿਫਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਰਪਾਲ ਸਿੰਘ ਸਮਰਾ 'ਤੇ ਹਮੇਸ਼ਾ ਮਾਣ ਰਿਹਾ ਹੈ ਅਤੇ ਰਹੇਗਾ। ਇਸ ਦੌਰਾਨ ਲੰਬੜਦਾਰਾਂ ਦੇ ਵਾਹਨਾਂ 'ਤੇ ਲੱਗਣ ਵਾਲਾ ਪੰਜਾਬ ਯੂਨੀਅਨ ਦਾ ਸਟਿੱਕਰ ਵੀ ਜਾਰੀ ਕੀਤਾ ਗਿਆ।