ਪ੍ਰਵਾਸੀ ਮਜ਼ਦੂਰ ਦੀ ਅਣਪਛਾਤੀ ਲਾਸ਼ ਮਿਲੀ

11/21/2017 4:39:44 AM

ਕਪੂਰਥਲਾ, (ਮਲਹੋਤਰਾ, ਨਿੱਝਰ)- ਕਪੂਰਥਲਾ-ਨਕੋਦਰ ਮਾਰਗ 'ਤੇ ਪਿੰਡ ਬਲੇਰਖਾਨਪੁਰ ਦੇ ਨਜ਼ਦੀਕ ਸਦਰ ਪੁਲਸ ਨੂੰ ਇਕ ਪ੍ਰਵਾਸੀ ਮਜ਼ਦੂਰ ਦੀ ਅਣਪਛਾਤੀ ਲਾਸ਼ ਮਿਲੀ ਹੈ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਭੇਜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕ ਕਾਲਾ ਸੰਘਿਆਂ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਲੇਰਖਾਨਪੁਰ ਦੇ ਨਜ਼ਦੀਕ ਇਕ ਬਜ਼ੁਰਗ ਪ੍ਰਵਾਸੀ ਮਜ਼ਦੂਰ ਦੀ ਲਾਸ਼ ਪਈ ਹੈ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਅਨੁਸਾਰ ਵਿਅਕਤੀ ਦੀ ਮੌਤ ਸਰਦੀ ਕਾਰਨ ਹੋਈ ਲੱਗ ਰਹੀ ਹੈ। ਮ੍ਰਿਤਕ ਦੀ ਪਛਾਣ ਲਈ ਆਸ-ਪਾਸ ਦੇ ਖੇਤਰ ਤੋਂ ਪੁੱਛਗਿੱਛ ਜਾਰੀ ਹੈ।