ਦੋ ਧਿਰਾਂ ਭਿੜੀਆਂ, ਹੋਈ ਪੱਥਰਬਾਜ਼ੀ, 2 ਜ਼ਖ਼ਮੀ

05/06/2018 1:16:01 AM

ਗਿੱਦੜਬਾਹਾ,   (ਕੁਲਭੂਸ਼ਨ)-  ਅੱਜ ਸਵੇਰੇ ਨਵੀਂ ਅਨਾਜ ਮੰਡੀ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ
ਗਿਆ, ਜਦੋਂ ਕਣਕ ਦੀ ਲਿਫਟਿੰਗ ਲਈ ਟਰੈਕਟਰ-ਟਰਾਲੀ ਯੂਨੀਅਨ ਦੀਆਂ ਸਮੱਸਿਆਵਾਂ ਸੁਣਨ ਗਏ ਇਕ ਆੜ੍ਹਤੀ ਤੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਟਰੈਕਟਰ-ਟਰਾਲੀ ਯੂਨੀਅਨ ਦੇ ਪ੍ਰਧਾਨ ਵਿਚਾਲੇ ਕਿਸੇ ਗੱਲ ਸਬੰਧੀ ਸ਼ੁਰੂ ਹੋਈ ਬਹਿਸ ਪੱਥਰਬਾਜ਼ੀ ਤੱਕ ਪਹੁੰਚ ਗਈ। ਇਸ ਦੌਰਾਨ ਟਰੈਕਟਰ-ਟਰਾਲੀ ਯੂਨੀਅਨ ਦੇ 2 ਮੈਂਬਰਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। 
ਜਾਣਕਾਰੀ ਮੁਤਾਬਕ ਕਣਕ ਦੀ ਲਿਫਟਿੰਗ ਲਈ ਟਰੈਕਟਰ-ਟਰਾਲੀ ਯੂਨੀਅਨ ਵਿਖੇ ਪੁਕਾਰ ਸੁਣਨ ਗਏ ਇਕ ਆੜ੍ਹਤੀ ਤੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਟਰੈਕਟਰ-ਟਰਾਲੀ ਯੂਨੀਅਨ ਦੇ ਪ੍ਰਧਾਨ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ, ਜੋ ਬਾਅਦ 'ਚ ਪੱਥਰਬਾਜ਼ੀ ਤੱਕ ਪਹੁੰਚ ਗਈ। ਇਸ ਦੌਰਾਨ ਟਰੈਕਟਰ-ਟਰਾਲੀ ਯੂਨੀਅਨ ਨਾਲ ਸਬੰਧਤ ਦੋ ਮੈਂਬਰ ਮਨਵੀਰ ਸਿੰਘ ਅਤੇ ਬੂਟਾ ਸਿੰਘ ਜ਼ਖਮੀ ਹੋ ਗਏ। 
ਅਨਾਜ ਮੰਡੀ ਦੇ ਗੇਟ ਬੰਦ ਕਰ ਕੇ ਲਾਏ ਜਿੰਦਰੇ
ਜਦਕਿ ਆੜ੍ਹਤੀ ਅਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਟਰੈਕਟਰ-ਟਰਾਲੀ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ 'ਤੇ ਉਨ੍ਹਾਂ ਨੂੰ ਧੱਕੇ ਮਾਰਨ ਅਤੇ ਯੂਨੀਅਨ 'ਚੋਂ ਕੱਢ ਦੇਣ ਦੇ ਦੋਸ਼ ਲਾਏ। ਉਕਤ ਮਾਮਲੇ ਤੋਂ ਰੋਸ ਵਿਚ ਆਏ ਆੜ੍ਹਤੀ ਪ੍ਰਸ਼ੋਤਮ ਲਾਲ, ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪੂਰਨ ਚੰਦ ਸਮੇਤ ਸੈਂਕੜਿਆਂ ਦੀ ਗਿਣਤੀ 'ਚ ਮਜ਼ਦੂਰਾਂ ਨੇ ਨਵੀਂ ਮੰਡੀ ਦੇ ਦੋਵੇਂ ਵੱਡੇ ਗੇਟ ਬੰਦ ਕਰ ਕੇ ਉਨ੍ਹਾਂ ਨੂੰ ਜਿੰਦਰੇ ਲਾ ਦਿੱਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਤ ਆੜ੍ਹਤੀ ਪ੍ਰਸ਼ੋਤਮ ਲਾਲ ਅਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪੂਰਨ ਚੰਦ ਨੇ ਦੱਸਿਆ ਕਿ ਉਹ ਸਵੇਰੇ ਟਰੈਕਟਰ-ਟਰਾਲੀ ਯੂਨੀਅਨ ਵਿਖੇ ਪੁਕਾਰ ਸੁਣਨ ਅਤੇ ਇਹ ਪਤਾ ਕਰਨ ਲਈ ਗਏ ਸਨ ਕਿ ਅੱਜ ਕਿਸ ਖਰੀਦ ਏਜੰਸੀ ਨੂੰ
ਕਿੰਨੀਆਂ ਟਰਾਲੀਆਂ ਲਿਫਟਿੰਗ ਲਈ ਅਲਾਟ ਹੋਈਆਂ ਹਨ। ਇਸੇ ਦੌਰਾਨ ਉੱਥੇ ਮੌਜੂਦ ਯੂਨੀਅਨ ਪ੍ਰਧਾਨ ਵੱਲੋਂ ਬਿਨਾਂ
ਕਿਸੇ ਵਜ੍ਹਾ ਤੋਂ ਹੀ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਉਨ੍ਹਾਂ ਦੋਵਾਂ ਨੂੰ ਧੱਕੇ ਮਾਰ ਕੇ ਯੂਨੀਅਨ 'ਚੋਂ ਬਾਹਰ ਕੱਢ ਦਿੱਤਾ।
ਇਸ ਸਮੇਂ ਪ੍ਰਧਾਨ ਪੂਰਨ ਚੰਦ ਨੇ ਦੱਸਿਆ ਕਿ ਟਰੈਕਟਰ-ਟਰਾਲੀ ਵਾਲੇ
ਪ੍ਰਤੀ ਗੇੜੇ ਦੇ ਉਨ੍ਹਾਂ ਕੋਲੋਂ 100 ਤੋਂ 200 ਰੁਪਏ ਪ੍ਰਤੀ ਟਰਾਲੀ ਦੀ ਮੰਗ ਕਰਦੇ
ਹਨ, ਜਿਸ ਨੂੰ ਮਜ਼ਦੂਰ ਆਪਣੀ ਜੇਬ 'ਚੋਂ ਨਹੀਂ ਦੇ ਸਕਦੇ।
ਧੱਕੇ ਮਾਰਨ ਤੇ ਯੂਨੀਅਨ 'ਚੋਂ ਬਾਹਰ ਕੱਢਣ ਦੇ ਦੋਸ਼ ਪੂਰੀ ਤਰ੍ਹਾਂ ਬੇ-ਬੁਨਿਆਦ : ਗੁਰਸੇਵਕ ਸਿੰਘ
ਉੱਧਰ, ਜਦੋਂ ਇਸ ਸਬੰਧੀ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਉਕਤ ਆੜ੍ਹਤੀ ਪ੍ਰਸ਼ੋਤਮ ਲਾਲ ਅੱਜ ਸਵੇਰੇ ਯੂਨੀਅਨ ਵਿਖੇ ਧੱਕੇ ਨਾਲ ਟਰੈਕਟਰ-ਟਰਾਲੀਆਂ ਲਿਜਾ ਰਿਹਾ ਸੀ, ਜਿਸ ਨੂੰ ਸਿਰਫ ਅਜਿਹਾ ਕਰਨ ਤੋਂ ਰੋਕਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਖਰੀਦ
ਏਜੰਸੀ ਦੇ ਇੰਸਪੈਕਟਰਾਂ ਨੂੰ ਟਰੈਕਟਰ-ਟਰਾਲੀਆਂ ਦੇਣੀਆਂ ਹਨ, ਨਾ ਕਿ ਕਿਸੇ ਆੜ੍ਹਤੀ ਨੂੰ ਅਤੇ ਰੋਜ਼ਾਨਾ ਕਰੀਬ 120 ਟਰੈਕਟਰ-ਟਰਾਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿੱਥੋਂ ਤੱਕ ਕਿਸੇ ਨੂੰ ਧੱਕੇ ਮਾਰਨ ਅਤੇ ਯੂਨੀਅਨ ਵਿਚੋਂ ਬਾਹਰ ਕੱਢਣ ਦਾ ਸਵਾਲ ਹੈ, ਇਹ ਦੋਸ਼ ਪੂਰੀ ਤਰ੍ਹਾਂ ਬੇ-ਬੁਨਿਆਦ ਹਨ।
ਟਰੈਕਟਰ-ਟਰਾਲੀਆਂ ਵਾਲਿਆਂ ਵੱਲੋਂ ਪ੍ਰਤੀ ਗੇੜਾ 100-200 ਰੁਪਏ ਦੀ ਮੰਗ ਸਬੰਧੀ ਉਨ੍ਹਾਂ ਕਿਹਾ ਕਿ ਜੋ ਆੜ੍ਹਤੀ ਟਰੈਕਟਰ-ਟਰਾਲੀਆਂ ਵਾਲਿਆਂ ਨੂੰ ਖਿੱਚ ਕੇ ਲਿਜਾਂਦੇ ਹਨ, ਉਹੀ ਪੈਸੇ ਆਪਣੀ ਮਰਜ਼ੀ ਅਨੁਸਾਰ ਦਿੰਦੇ ਹਨ ਅਤੇ ਜੇਕਰ ਸਾਡੀ ਯੂਨੀਅਨ ਦਾ ਕੋਈ ਵੀ ਡਰਾਈਵਰ ਜਾਂ ਕਰਮਚਾਰੀ ਪੈਸੇ ਮੰਗਦਾ ਹੈ, ਇਸ ਸਬੰਧੀ ਸਾਨੂੰ ਜਾਣੂ ਕਰਵਾਇਆ ਜਾਵੇ, ਅਸੀਂ ਉਸ ਵਿਰੁੱਧ ਬਣਦੀ ਕਾਰਵਾਈ ਕਰਾਂਗੇ।


Related News