ਰੁੱਸੀ ਪਤਨੀ ਨੂੰ ਮਨਾਉਣ ''ਚ ਅਸਫਲ ਵਿਅਕਤੀ ਨੇ ਨਿਗਲਿਆ ਜ਼ਹਿਰੀਲਾ ਪਦਾਰਥ

11/07/2017 3:24:13 AM

ਕਪੂਰਥਲਾ,  (ਮਲਹੋਤਰਾ)-  ਬੇਗੋਵਾਲ ਨਿਵਾਸੀ ਇਕ ਵਿਅਕਤੀ ਦੀ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਖਾ ਕੇ ਹਾਲਤ ਵਿਗੜ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਮਰੀਜ਼ ਦੀ ਹਾਲਤ ਨੂੰ ਚਿੰਤਾਜਨਕ ਦੱਸਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਫਿਰੋਜ਼ ਪੁੱਤਰ ਮੰਗੂ ਰਾਮ ਨਿਵਾਸੀ ਪਿੰਡ ਬੇਗੋਵਾਲ ਦੀ ਮਾਤਾ ਦਾਖਾ ਦੇਵੀ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਵਿਆਹ ਕਰੀਬ 10-12 ਸਾਲ ਪਹਿਲਾਂ ਹੋਇਆ ਸੀ। ਉਸ ਦੇ ਚਾਰ ਬੱਚੇ ਹਨ। ਪਤਨੀ ਨਾਲ ਹੋਏ ਗਿੱਲੇ-ਸ਼ਿੱਕਵੇ ਤੋਂ ਬਾਅਦ ਉਸ ਦੀ ਪਤਨੀ ਆਪਣੇ ਪੇਕੇ ਕੋਟਕਪੁਰਾ 'ਚ ਚਲੀ ਗਈ। ਜਦੋਂ ਉਸ ਨੇ ਬੀਤੇ ਦਿਨ ਕਪੂਰਥਲਾ ਆਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਦੇ ਬੇਟੇ ਨੇ ਗੁੱਸੇ 'ਚ ਆ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇਲਾਜ ਲਈ ਬੇਗੋਵਾਲ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਕਪੂਰਥਲਾ ਲਿਆਂਦਾ ਗਿਆ।