ਪਿੰਡ ਘੁਬਾਇਆ ''ਚ ਚੋਰਾਂ ਨੇ ਬੋਲਿਆ ਧਾਵਾ

06/20/2017 12:53:37 AM

ਮੰਡੀ ਘੁਬਾਇਆ,   (ਕੁਲਵੰਤ)— ਇਸ ਇਲਾਕੇ 'ਚ ਚੋਰੀਆਂ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਸ ਵਿਚ ਪੁਲਸ ਵਿਭਾਗ ਨਾਕਾਮ ਹੋਣ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਿਹੇ ਹਨ ਅਤੇ ਪੁਲਸ ਚੌਕੀ ਹੋਣ ਦੇ ਬਾਵਜੂਦ ਵੀ ਬੀਤੀ ਰਾਤ ਚੋਰ ਪਿੰਡ ਘੁਬਾਇਆ 'ਚ ਇਕ ਘਰ 'ਤੇ ਧਾਵਾ ਬੋਲ ਕੇ ਉੱਥੋ ਹਜ਼ਾਰਾਂ ਰੁਪਏ ਨਕਦੀ, ਗਹਿਣੇ ਤੇ ਕਣਕ ਚੋਰੀ ਕਰ ਕੇ ਫਰਾਰ ਹੋ ਗਏ।  
ਜਾਣਕਾਰੀ ਅਨੁਸਾਰ ਛਿੰਦਰ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੀ ਹਵੇਲੀ ਦਾ ਗੇਟ ਬੰਦ ਕਰਕੇ ਅਪਣੇ ਪਰਿਵਾਰ ਤੇ ਬੱਚਿਆਂ ਸਮੇਤ ਕੂਲਰ ਲਾ ਕੇ ਆਪਣੇ ਖੁੱਲ੍ਹੇ ਵਿਹੜੇ 'ਚ ਸੁੱਤੇ ਪਏ ਸੀ, ਜਦ ਸਵੇਰ ਹੋਈ ਤਾਂ ਉਸ ਵੇਲੇ ਅਸੀਂ ਅੰਦਰ ਦੇਖਿਆ ਤਾਂ ਸਾਡੇ ਮਕਾਨ ਦੇ ਪਿਛਲੇ ਪਾਸੇ ਸੰਨ੍ਹ ਲਾਈ ਹੋਈ ਸੀ, ਜਿਸ ਤੋਂ ਚੋਰੀ ਦਾ ਪਤਾ ਲੱਗਣ 'ਤੇ ਕਮਰੇ ਅੰਦਰ ਦੇਖਿਆਂ ਤਾਂ ਟਰੰਕ, ਪੇਟੀ, ਅਲਮਾਰੀ ਦੇ ਦਰਵਾਜ਼ੇ ਖੱਲ੍ਹੇ ਪਏ ਸਨ ਅਤੇ ਸਾਰਾ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ, ਜਿਸ 'ਚੋਂ 6 ਤੋਲੇ ਸੋਨਾ, 25 ਤੋਲੇ ਚਾਂਦੀ, 7800 ਰੁਪਏ ਨਕਦੀ, 8 ਮਣ ਕਣਕ ਤੇ 2-3 ਰਜਾਈਆਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਦੀ ਕੀਮਤ ਲੱਖਾਂ ਰੁਪਏ ਦੇ ਕਰੀਬ ਬਣਦੀ ਹੈ। ਇਸ ਹੋਈ ਚੋਰੀ ਦੀ ਸੂਚਨਾ ਪੁਲਸ ਚੌਕੀ ਘੁਬਾਇਆ ਨੂੰ ਦੇ ਦਿੱਤੀ ਗਈ ਹੈ।