ਸੈਲੂਨ ’ਚ ਵੜ ਕੇ ਚੋਰ ਨੇ ਪਹਿਲਾਂ ਪਾਇਆ ਭੰਗੜਾ, ਫਿਰ ਮੋਬਾਇਲ ਤੇ ਕੈਸ਼ ਲੈ ਕੇ ਹੋਇਆ ਫਰਾਰ

06/06/2022 6:16:48 PM

ਜਲੰਧਰ (ਵਰੁਣ)— ਜਲੰਧਰ ਵਰਗੇ ਮਹਾਨਗਰ ’ਚ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਦਸ਼ਮੇਸ਼ ਨਗਰ ’ਚੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਸੈਲੂਨ ਦੀ ਦੁਕਾਨ ’ਤੇ ਹੱਥ ਸਾਫ਼ ਕੀਤਾ। ਥਾਣਾ ਨੰਬਰ-7 ਦੇ ਅਧੀਨ ਆਉਂਦੇ ਦਸ਼ਮੇਸ਼ ਨਗਰ ’ਚ ਇਕ ਚੋਰ ਨੇ ਸੈਲੂਨ ’ਚ ਵੜ ਕੇ ਪਹਿਲਾਂ ਭੰਗੜਾ ਪਾਇਆ ਅਤੇ ਫਿਰ ਚਾਰਜਿੰਗ ’ਤੇ ਰੱਖਿਆ ਮੋਬਾਇਲ ਅਤੇ ਗੱਲੇ ’ਚੋਂ ਕੈਸ਼ ਲੈ ਕੇ ਫਰਾਰ ਹੋ ਗਿਆ।

PunjabKesari

ਸਾਰੀ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਥਾਣਾ ਨੰਬਰ-7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਸਮੇਂ ਚੋਰ ਸੈਲੂਨ ’ਚ ਵੜਿਆ ਤਾਂ ਮਾਲਕ ਅਤੇ ਹੋਰ ਕਰਮਚਾਰੀ ਸੌਂ ਰਹੇ ਸਨ।  

ਇਹ ਵੀ ਪੜ੍ਹੋ:  ਗਸ਼ਤ ਦੌਰਾਨ ਪੁਲਸ ਮੁਲਾਜ਼ਮਾਂ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਇਕ ਕਾਂਸਟੇਬਲ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News