ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਦਿੱਤਾ ਰੋਸ ਧਰਨਾ

01/19/2018 6:48:42 AM

ਪਟਿਆਲਾ, (ਜੋਸਨ)- ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮਾਡਲ ਟਾਊਨ ਮੰਡਲ ਪੀ. ਐੈੱਸ. ਪੀ. ਸੀ. ਐੈੱਲ. ਵਿਖੇ ਸੂਬਾ ਕਮੇਟੀ ਪੰਜਾਬ ਟੀ. ਐੈੱਸ. ਯੂ. ਵੱਲੋਂ ਦਿੱਤੇ ਮੰਡਲ ਪੱਧਰੀ ਧਰਨੇ ਅਤੇ ਪੁਤਲਾ ਫੂਕ ਮੁਜ਼ਾਹਰੇ ਤਹਿਤ ਧਰਨਾ ਦੇ ਕੇ ਰੋਸ ਵਿਖਾਵਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਦਰਸ਼ਨ ਕੁਮਾਰ ਮੀਤ ਪ੍ਰਧਾਨ ਮਾਡਲ ਟਾਊਨ ਮੰਡਲ ਅਤੇ ਸਟੇਜ ਸਕੱਤਰੀ ਅਵਤਾਰ ਸਿੰਘ ਸਕੱਤਰ ਮਾਡਲ ਟਾਊਨ ਮੰਡਲ ਵੱਲੋਂ ਕੀਤੀ ਗਈ। 
ਇਸ ਵਿਚ ਜਤਿੰਦਰ ਸਿੰਘ ਚੱਢਾ ਪ੍ਰਧਾਨ ਸਰਕਲ ਪਟਿਆਲਾ, ਪਰਮਜੀਤ ਸਿੰਘ ਸਰਕਲ ਸਕੱਤਰ ਪਟਿਆਲਾ, ਮੀਤ ਪ੍ਰਧਾਨ ਚਰਨਜੀਤ ਸਿੰਘ, ਬਲਵਿੰਦਰ ਸਿੰਘ ਕੈਸ਼ੀਅਰ ਸਰਕਲ ਪਟਿਆਲਾ ਬਰੇਸ਼ ਕੁਮਾਰ ਪ੍ਰਧਾਨ ਪੂਰਬ ਮੰਡਲ, ਭਗਵਾਨ ਸਿੰਘ ਸਕੱਤਰ ਪੂਰਬ ਮੰਡਲ, ਹਰਜੀਤ ਸਿੰਘ ਪ੍ਰਧਾਨ ਸਬ-ਅਰਬਨ ਮੰਡਲ, ਗੁਰਦੀਪ ਸਿੰਘ ਸਾਬਕਾ ਖਜ਼ਾਨਚੀ ਸਰਕਲ ਪਟਿਆਲਾ, ਹਰੀ ਚੰਦ ਸਾਬਕਾ ਪ੍ਰਧਾਨ ਪੱਛਮ ਮੰਡਲ, ਕਰਨੈਲ ਸਿੰਘ ਪ੍ਰਧਾਨ ਸਨੌਰ ਸਬ-ਡਵੀਜ਼ਨ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੇ 01.01.16 ਤੋਂ ਪੇ-ਸਕੇਲ ਸੋਧਨ, 01.12.11 ਤੋਂ ਪੇ-ਬੈਂਡ, ਪੇ-ਗ੍ਰੇਡ ਵਿਚ ਸੋਧ ਕਰਨ, ਕੰਟਰੈਕਟ ਕਾਮੇ ਪੱਕੇ ਕਰਨ, ਪੱਕੇ ਤੌਰ 'ਤੇ ਸਿੱਧੀ ਪੂਰੇ ਸਕੇਲਾਂ ਵਿਚ ਭਰਤੀ ਕਰਨ, ਡਿਸਮਿਸ ਕਾਮੇ ਬਹਾਲ ਕਰਨ ਅਤੇ ਰਿਟਾਇਰੀ ਮੁਲਾਜ਼ਮਾਂ ਦੀ ਪੈਨਸ਼ਨ ਵਿਚ ਕੀਤੀ ਕਟੌਤੀ ਬੰਦ ਕਰਨ, ਬਠਿੰਡਾ ਅਤੇ ਰੋਪੜ ਥਰਮਲਾਂ ਦੇ 2 ਯੂਨਿਟ ਪੱਕੇ ਤੌਰ 'ਤੇ ਬੰਦ ਕਰਨ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਥੇਬੰਦੀ ਨੂੰ ਮੀਟਿੰਗ ਦੇ ਕੇ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਣ, ਨਹੀਂ ਤਾਂ ਜਥੇਬੰਦੀ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।