ਏ. ਆਈ. ਏ. ਸੀ. ਬੀ. ਦੀ ਟੀਮ ਨੇ ਮਡਿ-ਡੇ ਮੀਲ ਖਾਣੇ ਦੀ ਕੀਤੀ ਚੈਕਿੰਗ

05/29/2017 7:08:37 PM

ਤਰਨਤਾਰਨ, (ਰਾਜੂ) - ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ (ਏ. ਆਈ. ਏ. ਸੀ. ਬੀ.) ਦੀ ਟੀਮ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸਵਰਾਜ ਕੌਰ ਨਾਲ ਮੁਲਾਕਾਤ ਕਰ ਕੇ ਸਕੂਲ ਦੀਆਂ ਮੁਸ਼ਕਲਾਂ ''ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਸਕੂਲ ਵਿਚ ਚੱਲ ਰਹੇ ਪ੍ਰਬੰਧਾਂ ਦਾ ਵੀ ਏ. ਆਈ. ਏ. ਸੀ. ਬੀ. ਦੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਬੋਰਡ ਦੇ ਪੰਜਾਬ ਪ੍ਰਧਾਨ ਰਣਧੀਰ ਸਿੰਘ ਸੰਧੂ ਪਲਾਸੌਰ ਅਤੇ ਆਲ ਇੰਡੀਆ ਸਕੱਤਰ ਮਨਜਿੰਦਰ ਸਿੰਘ ਬੱਬੂ ਨੇ ਕਿਹਾ ਕਿ ਉਕਤ ਸਕੂਲ ਪ੍ਰਿੰਸੀਪਲ ਸਵਰਾਜ ਕੌਰ ਰੰਧਾਵਾ ਦੀ ਅਗਵਾਈ ਵਿਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਏ. ਆਈ. ਏ. ਸੀ. ਬੀ. ਦੀ ਟੀਮ ਨੇ ਸਕੂਲ ਵਿਚ ਚੱਲ ਰਹੇ ਮਿਡ-ਡੇ ਮੀਲ ਖਾਣੇ ਦਾ ਵੀ ਜਾਇਜ਼ਾ ਲਿਆ ਤੇ ਤਸੱਲੀ ਪ੍ਰਗਟਾਈ। ਪ੍ਰਿੰਸੀਪਲ ਸਵਰਾਜ ਕੌਰ ਰੰਧਾਵਾ ਨੇ ਕਿਹਾ ਕਿ ਸਕੂਲ ਵਿਚ ਸਮੇਂ-ਸਮੇਂ ''ਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਨਵੇਂ ਅਧਿਆਪਕ ਆ ਰਹੇ ਹਨ, ਜਦੋਂਕਿ ਖੇਡਾਂ ਲਈ ਕੁਝ ਕੋਚਾਂ ਦੀ ਕਮੀ ਚੱਲ ਰਹੀ ਹੈ, ਜਿਸ ਸਬੰਧੀ ਵਿਭਾਗ ਨੂੰ ਲਿਖਿਆ ਗਿਆ ਹੈ। ਇਸ ਦੌਰਾਨ ਰਣਧੀਰ ਸਿੰਘ ਸੰਧੂ ਪਲਾਸੌਰ ਦੀ ਅਗਵਾਈ ''ਚ ਬੋਰਡ ਦੀ ਟੀਮ ਨੇ ਪ੍ਰਿੰਸੀਪਲ ਰੰਧਾਵਾ ਨੂੰ ਚੰਗੀ ਸੇਵਾਵਾਂ ਦੇਣ ''ਤੇ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਬੀਬੀ ਜਸਪਾਲ ਕੌਰ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਨਿੱਕੂ, ਸੰਦੀਪ ਸਿੰਘ ਤੇ ਹਰਪਾਲ ਕੌਰ ਢਿੱਲੋਂ ਆਦਿ ਹਾਜ਼ਰ ਸਨ।