ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

04/17/2023 5:27:58 PM

ਸੁਲਤਾਨਪੁਰ ਲੋਧੀ (ਚੰਦਰ)-  ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਰਹਿਣ ਵਾਲੇ ਨੌਜਵਾਨ ਦੀ ਸਪੇਨ ਵਿਚ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ। ਅੱਜ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਨੌਜਵਾਨ ਦੀ ਲਾਸ਼ ਜਦੋਂ ਘਰ ਪਹੁੰਚੀ ਤਾਂ ਪੂਰਾ ਪਰਿਵਾਰ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ। ਧਾਹਾਂ ਮਾਰ ਕੇ ਰੋਂਦੇ ਪਰਿਵਾਰ ਨੂੰ ਵੇਖ ਹਰ ਕਿਸੇ ਦੀ ਅੱਖ ਨਮ ਸੀ। ਅਤਿ ਗਮਗੀਨ ਮਾਹੌਲ ਵਿਚ ਅਜੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਪਿੰਡ ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਅਜੇ ਕੁਮਾਰ ਨਾਮ ਦਾ ਨੌਜਵਾਨ ਕੁਝ ਸਾਲ ਪਹਿਲਾਂ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ (ਸਪੇਨ) ਗਿਆ ਸੀ ਪਰ ਬੀਤੇ ਦਿਨੀਂ ਅਚਾਨਕ ਉਸ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ। 

ਮ੍ਰਿਤਕ ਨੌਜਵਾਨ ਦੇ ਮਾਮਾ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਭਾਣਜਾ ਅਜੇ ਕੁਮਾਰ ਅਤੇ ਉਸ ਦਾ ਭਰਾ ਲੰਬੇ ਸਮੇਂ ਤੋਂ ਕੱਚੇ ਆਧਾਰ 'ਤੇ ਵਿਦੇਸ਼ ਵਿਚ ਰਹਿ ਰਹੇ ਸਨ ਅਤੇ ਉਸ ਦੇ ਪਿਤਾ ਵੀ ਆਸਟਰੀਆ ਵਿਚ ਕਾਫ਼ੀ ਲੰਬੇ ਸਮੇਂ ਤੋਂ ਉੱਥੇ ਹੀ ਹਨ। ਉਨ੍ਹਾਂ ਦੱਸਿਆ ਕਿ ਅਜੇ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਨੂੰ ਸਪੇਨ ਦੀ ਸਥਾਨਕ ਪੁਲਸ ਵੱਲੋਂ ਦਿੱਤੀ ਗਈ, ਜਿੰਨਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। 

ਇਹ ਵੀ ਪੜ੍ਹੋ : ਜ਼ਿਮਨੀ ਚੋਣ ਸਬੰਧੀ ਮੈਗਾ ਰੋਡ ਸ਼ੋਅ ਦੌਰਾਨ ਜਲੰਧਰ ਪਹੁੰਚੇ CM ਮਾਨ ਬੋਲੇ, ਹੁਣ ਪੂਰੇ ਦੇਸ਼ 'ਚ ਫਿਰੇਗਾ 'ਝਾੜੂ'

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਆਪਣੇ ਬੇਟੇ ਦੀ ਮ੍ਰਿਤਕ ਦੇਹ ਘਰ ਮੰਗਵਾਉਣ ਲਈ ਕਈ ਰਾਹ ਅਪਣਾਏ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜਦੋਂ ਇਸ ਮਾਮਲੇ ਦੇ ਬਾਬਤ ਸੰਤ ਸੀਚੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਫੋਰਨ ਹੀ ਪਰਿਵਾਰ ਦੀ ਮਦਦ ਲਈ ਤਿਆਰ ਹੋ ਗਏ। ਜਿਸ ਤੋਂ ਬਾਅਦ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਅੱਜ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਤਲਵੰਡੀ ਚੌਧਰੀਆਂ ਵਿਖੇ ਪਹੁੰਚੀ। ਇਸ ਮੌਕੇ ਖੁਦ ਸੰਤ ਸੀਚੇਵਾਲ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ਼ ਵੰਡਾਇਆ ਗਿਆ।

ਇਸ ਮੌਕੇ ਸੰਤ ਸੀਚੇਵਾਲ ਦਾ ਕਹਿਣਾ ਸੀ ਕਿ ਬਹੁਤੇ ਨੌਜਵਾਨ ਵਿਦੇਸ਼ ਦੀ ਚਮਕ ਦਮਕ ਵੇਖ ਕੇ ਖ਼ੁਦ ਦੇ ਜੀਵਨ ਨੂੰ ਖ਼ਤਰੇ ਵਿੱਚ ਪਾ ਲੈਂਦੇ ਹਨ, ਜਿਸ ਦਾ ਨਤੀਜਾ ਸਿਰਫ਼ ਉਨ੍ਹਾਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਨਾਲ ਜੁੜੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਭੁਗਤਣਾ ਪੈਂਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣਾ ਇਕ ਚੰਗੀ ਗੱਲ ਹੈ ਪਰ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਜੋ ਸਿਰਫ਼ ਸਾਡੀ ਆਸ 'ਤੇ ਹੀ ਜਿਊਂਦੇ ਹਨ।

ਇਹ ਵੀ ਪੜ੍ਹੋ : ਬੱਸ ਯਾਤਰੀਆਂ ਲਈ ਅਹਿਮ ਖ਼ਬਰ, ਇਸ ਦਿਨ ਝੱਲਣੀ ਪੈ ਸਕਦੀ ਹੈ ਭਾਰੀ ਪ੍ਰੇਸ਼ਾਨੀ

ਇਹ ਵੀ ਪੜ੍ਹੋ : ਪਹਿਲਾਂ 17 ਸਾਲਾ ਮੁੰਡੇ ਨੂੰ ਧੋਖੇ ਨਾਲ ਕੀਤਾ ਅਗਵਾ, ਫਿਰ ਕਾਰ ਸਣੇ ਨਹਿਰ ’ਚ ਸੁੱਟ ਦਿੱਤਾ ਦੋ ਭੈਣਾਂ ਦਾ ਇਕਲੌਤਾ ਭਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri