ਤੇਜ਼ ਰਫਤਾਰ ਮੋਟਰਸਾਈਕਲ ਦੀ ਟੱਕਰ ਨਾਲ ਮੰਦਬੁੱਧੀ ਵਿਅਕਤੀ ਦੀ ਮੌਤ

01/16/2018 6:58:59 AM

ਅੰਮ੍ਰਿਤਸਰ,  (ਅਰੁਣ)-  ਇਕ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਵੱਲੋਂ ਟੱਕਰ ਮਾਰ ਦੇਣ ਨਾਲ ਮੰਦਬੁੱਧੀ ਵਿਅਕਤੀ ਦੀ ਮੌਤ ਹੋ ਗਈ। ਮੁਗਲ ਚੱਕ ਤਰਨਤਾਰਨ ਵਾਸੀ ਵਰਿਆਮ ਸਿੰਘ ਨੇ ਥਾਣਾ ਚਾਟੀਵਿੰਡ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਇਕ ਮੰਦਬੁੱਧੀ ਵਿਅਕਤੀ ਜਿਸ ਨੂੰ ਲੋਕ ਬਿਹਾਰੀ ਦੇ ਨਾਂ ਨਾਲ ਬੁਲਾਉਂਦੇ ਸਨ ਜੋ ਪਿਛਲੇ 6-7 ਸਾਲਾਂ ਤੋਂ ਇਕੱਲਾ ਹੀ ਘੁੰਮਦਾ ਰਹਿੰਦਾ ਸੀ, ਨੂੰ ਕਿਸੇ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ।