ਇਨ੍ਹਾਂ 2 ਭਰਾਵਾਂ ਦੀ ਛੋਟੀ ਜਿਹੀ ਕੋਸ਼ਿਸ਼ ਨੇ ਬਦਲ ਦਿੱਤੀ 30 ਹਜ਼ਾਰ ਕਿਸਾਨਾਂ ਦੀ ਜ਼ਿੰਦਗੀ (ਵੀਡੀਓ)

05/24/2017 5:54:31 PM

ਅੰਮ੍ਰਿਤਸਰ - ਵਿਦੇਸ਼ ਤੋਂ ਆਏ ਦੋ ਭਰਾਵਾਂ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਦੇ ਯਤਨਾਂ ਦਾ ਨਤੀਜਾ ਇਹ ਹੈ ਕਿ ਅੱਜ ਕਿਸਾਨ ਆਪਣੀ ਫਸਲ ਨੂੰ ਸਹੀ ਮੁੱਲ ਅਤੇ ਸਹੀ ਢੰਗਾਂ ਨਾਲ ਉਪਭੋਗਤਾਂ ਨਾਲ ਸੰਪਰਕ ਕਰਕੇ ਆਨਲਾਇਨ ਵੇਚ ਰਿਹੇ ਹਨ। ਇਹ ਸਫਰ ਸ਼ੁਰੂ ਹੁੰਦਾ ਹੈ ਸੂਬੇਦਾਰ ਮੇਜਰ ਬਲਕਾਰ ਸਿੰਘ ਸਿੱਧੂ ਤੋਂ, ਜਿਨ੍ਹਾਂ ਨੇ 2008 ''ਚ ਸੇਵਾ ਮੁਕਤ ਹੋਣ ਤੋਂ ਬਾਅਦ ਅੰਮ੍ਰਿਤਸਰ ''ਚ ਸਥਿਤ ਆਪਣੇ ਜੱਦੀ ਪਿੰਡ ''ਚ ਜਾ ਕੇ ਖੇਤੀ ਕਰਨ ਦਾ ਫੈਸਲਾ ਕੀਤਾ। ਪਿੰਡ ਵਾਪਸ ਆਉਣ ''ਤੇ 40 ਏਕੜ ਜ਼ਮੀਨ ਦੇ ਮਾਲਕ ਬਲਕਾਰ ਸਿੰਘ ਨੇ ਦੇਖਿਆ ਕਿ ਛੋਟੇ ਕਿਸਾਨ ਵਿਚੋਲਿਆਂ ਦੇ ਅੱਤਿਆਚਾਰਾਂ ਤੋਂ ਪਰੇਸ਼ਾਨ ਸਨ। ਕਰਜ਼ਾਂ ਨਾ ਦੇਣ ਕਾਰਨ ਕਈ ਕਿਸਾਨਾਂ ਨੇ ਮੌਤ ਨੂੰ ਆਪਣੇ ਗਲੇ ਲਾ ਲਿਆ। ਕਿਸਾਨਾਂ ਦੇ ਅਧਿਕਾਰਾਂ ਦੀ ਲੜਾਈ ਲੜਨ ਲਈ ਉਨ੍ਹਾਂ ਨੂੰ ਕਿਸਾਨ ਸੰਘਰਸ਼ ਕਮੇਟੀ ਅੰਮ੍ਰਿਤਸਰ ਅਤੇ ਤਰਨਤਾਰਨ ਦਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦਿਨਾਂ ''ਚ ਉਨ੍ਹਾਂ ਦਾ ਸਾਫਟਵੇਅਰ ਇੰਜੀਨੀਅਰ ਲੜਕਾਂ ਪਵਿੱਤਰ ਪਾਲ ਸਿੰਘ ਵਿਦੇਸ਼ ''ਚ ਸੀ। ਉਹ ਹਮੇਸ਼ਾ ਹੀ ਆਪਣੀ ਮਾਂ ਤੋਂ ਪਿਤਾ ਦੇ ਖੇਤੀ ਦੇ ਅਨੁਭਵਾਂ ਬਾਰੇ ਸੁਣਦਾ ਸੀ। ਉਨ੍ਹਾਂ ਦੇ ਜੀਵਨ ''ਚ 2014 ''ਚ ਉਸ ਦਿਨ ਨਵਾਂ ਮੋੜ ਆਇਆ ਜਦੋਂ ਉਸ ਨੇ ਸੁਣਿਆ ਕਿ ਉਸ ਦੇ ਪਿਤਾ ਦੀ ਦੇਖ-ਰੇਖ ''ਚ 3 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਰੇਲਵੇ ਟਰੇਕ ''ਤੇ ਵਿਰੋਧ ਕਰ ਰਹੇ ਇਕ ਕਿਸਾਨ ਦੀ ਟ੍ਰੇਨ ਦੇ ਥੱਲੇ ਆਉਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਪਿਤਾ ਦਾ ਸਾਥ ਦੇਣ ਦਾ ਫੈਸਲਾ ਕੀਤਾ। ਇਸ ''ਚ ਉਸ ਦਾ ਸਾਥ ਉਸ ਦੇ ਰਿਸ਼ਤੇਦਾਰ ਭਰਾ ਹਰਜਾਪ ਸਿੰਘ ਨੇ ਜੋ ਕੀ ਵਿਦੇਸ਼ ਜਾਣ ਤੋਂ ਪਹਿਲਾਂ ਖੇਤੀ ਕਰਦਾ ਸੀ ਨੇ ਦਿੱਤਾ।
ਦੋਹਾਂ ਭਰਾਵਾਂ ਨੇ ਮਿਲ ਕੇ ਡੇਢ ਸਾਲ ਤਕ ਭਾਰਤ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਕਾਰਨਾਂ ਨੂੰ ਜਾਨਣ ਦਾ ਯਤਨ ਕੀਤਾ। ਇਸ ਤੋਂ ਬਾਅਦ ਉਹ ਇਸ ਨਤੀਜੇ ''ਤੇ ਪਹੁੰਚੇ ਕਿ ਕਿਸਾਨਾਂ ਦੀ ਖਰਾਬ ਹਾਲਤ ਲਈ 2 ਕਾਰਨ ਜਿੰਮੇਵਾਰ ਹਨ। ਪਹਿਲਾਂ ਕਾਰਨ ਸੀ ਕਿਸਾਨ ਉਪਭੋਗਤਾਵਾਂ ਦੇ ਨਾਲ ਸਿੱਧਾ ਸੰਪਰਕ ਨਾ ਹੋਣ ਕਾਰਨ ਆਪਣੀ ਫਸਲ ਦਾ ਮੁੱਲ ਨਿਧਾਰਤ ਨਹੀਂ ਕਰ ਪਾਉਂਦੇ। ਦੂਜਾ ਕਾਰਨ ਸੀ ਸਟੋਰੇਜ਼ ਦੀ ਕਮੀ। ਇਸ ਕਾਰਨ ਉਹ ਆਪਣੀ ਫਸਲ ਵਿਚੋਲਿਆਂ/ਏਜੰਟਾਂ ਨੂੰ ਵੇਚਣ ਲਈ ਮਜ਼ਬੂਰ ਸਨ। ਉਨ੍ਹਾਂ ਨੇ ਮਿਲ ਕੇ 20 ਵਿਅਕਤੀਆਂ ਦੀ ਟੀਮ ਬਣਾਈ ਜੋ ਛੋਟੇ ਪਿੰਡਾਂ ''ਚ ਜਾ ਕੇ ਪੰਚਾਇਤ ਅਤੇ ਕਿਸਾਨਾਂ ਨੂੰ ਸਿੱਧੇ ਉਪਭੋਗਤਾਂ ਨਾਲ ਜੋੜਨ ਦੇ ਬਾਰੇ ''ਚ ਦੱਸਦੇ ਸਨ। 
ਉਨ੍ਹਾਂ ਦੇ ਇਨ੍ਹਾਂ ਯਤਨਾਂ ਦੇ ਕਾਰਨ ਹੀ 30 ਹਜ਼ਾਰ ਕਿਸਾਨ ਉਨ੍ਹਾਂ ਨਾਲ ਜੁੜ ਗਏ ਹਨ। ਕੋਸ਼ਿਸ਼ਾਂ ਨੂੰ ਸਫਲ ਹੁੰਦੇ ਦੇਖ ਅਗਸਤ 2016 ''ਚ ਉਨ੍ਹਾਂ ਨੇ ਵੈਬਸਾਇਟ ਲਾਂਚ ਕੀਤੀ ਜੋ ਕਿ ਕਿਸਾਨਾਂ ਨੂੰ ਸਿੱਧੇ ਤੌਰ ''ਤੇ ਉਪਭੋਗਤਾਵਾਂ ਨਾਲ ਜੋੜਦੀ ਹੈ। ਹੁਣ ਉਪਭੋਗਤਾ ਅਤੇ ਕਿਸਾਨ ਸਿੱਧੇ ਤੌਰ ''ਤੇ ਇਕ ਦੂਜੇ ਨਾਲ ਸੰਪਰਕ ਬਣਾ ਕੇ ਵਪਾਰ ਕਰਦੇ ਹਨ। ਪਵਿੱਤਰ ਸਿੰਘ ਮੁਤਾਬਕ ਕਰਜ਼ਾਂ ਮੁਆਫ ਕਰਨਾ ਜਾਂ ਅਨੇਕਾਂ ਸੁਵਿਧਾਵਾਂ ਦੇਣਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਕਿਸਾਨ ਬਹੁਤ ਜ਼ਿਆਦਾ ਮਿਹਨਤ ਕਰਕੇ ਕਰਜ਼ ਅਦਾ ਕਰਨ ਲਈ ਤਿਆਰ ਹਨ। ਬਸ ਉਨ੍ਹਾਂ ਨੂੰ ਆਪਣੇ ਉਤਪਾਦਨ ਦੀ ਸਹੀ ਕੀਮਤ ਚਾਹੀਦੀ ਹੈ। ਕਿਸਾਨਾਂ ਨਾਲ ਸੰਪਰਕ ਕਰਨ ਲਈ ਕੋਈ ਵੀ ਇਸ ਵੈਬਸਾਇਟ 
info@farmerfriend.in ''ਤੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।