ਗਾਂਧੀ ਨਗਰ ਵਾਸੀਆਂ ਨੇ ਸੀਵਰੇਜ ਬੰਦ ਦੇ ਵਿਰੋਧ ’ਚ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ

06/23/2018 12:07:45 AM

ਬਟਾਲਾ, (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)- ਅੱਜ ਗਾਂਧੀ ਨਗਰ ਕੈਂਪ ਵਿਖੇ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਦੀ ਅਗਵਾਈ ਹੇਠ ਸੀਵਰੇਜ ਬੰਦ ਨੂੰ ਲੈ ਕੇ ਗਾਂਧੀ ਕੈਂਪ ਵਾਸੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਗਾਂਧੀ ਕੈਂਪ ਵਾਸੀਆਂ ਜੰਗੀ ਐੱਮ. ਸੀ., ਕਰਮਜੀਤ ਸਿੰਘ, ਰਤਨ ਮੈਨੇਜਰ, ਬਿੱਲਾ ਪ੍ਰਧਾਨ, ਸੋਨੂੰ, ਗੋਗਾ ਪ੍ਰਧਾਨ, ਅੱਛਰਾ ਐੱਮ. ਸੀ., ਕਸਤੂਰੀ ਲਾਲ ਕਾਲਾ, ਸੁਭਾਸ਼ ਚੰਦਰ ਬਟਵਾਲ, ਕੁਲਦੀਪ ਰਾਜ, ਸੱਤਪਾਲ, ਰੁਲਦੂ ਰਾਮ, ਸੂਰਜ ਪ੍ਰਕਾਸ਼, ਸੋਨੀ, ਅਮਿਤ, ਵਜੀਰ ਚੰਦ, ਮਨੋਜ ਕੁਮਾਰ, ਵਿਨੋਦ ਰਿੰਕੂ, ਬਾਬਾ ਬੁਆ ਦਾਸ, ਬੁਰਾ ਐੱਮ. ਸੀ., ਹੀਰਾ-ਕਾਕਾ, ਰਮੇਸ਼ ਸੀਤਾਰਾਮ ਆਦਿ ਨੇ ਸਾਂਝੇ ਤੌਰ ’ਤੇ ਗਾਂਧੀ ਕੈਂਪ ਦੀਆਂ ਮੁਸ਼ਕਲਾਂ ਸੰਬੰਧੀ ਪ੍ਰਧਾਨ ਸਵਰਨ ਮੁੱਢ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਇਲਾਕੇ ’ਚ ਸੀਵਰੇਜ ਬੰਦ ਦੀ ਸਮੱਸਿਆ ਕਾਫੀ ਦੇਰ ਤੋਂ ਚੱਲ ਰਹੀ ਹੈ, ਜਿਸ ਦਾ ਹੁਣ ਤੱਕ ਕੋਈ ਹੱਲ ਨਹੀਂ ਹੋਇਆ।
 ਉਕਤ ਲੋਕਾਂ ਨੇ ਅੱਗੇ ਦੱਸਿਆ ਕਿ ਇਲਾਕੇ ਦੀਆਂ ਸਡ਼ਕਾਂ ਕਾਫੀ ਟੁੱਟੀਆਂ ਹੋਈਆਂ ਹਨ ਤੇ ਇਲਾਕੇ ਦਾ ਪਾਣੀ ਵਾਲਾ ਪੰਪ ਵੀ ਬੰਦ ਹੋਣ ਕਰ ਕੇ ਪਾਣੀ ਦੀ ਕਾਫੀ ਸਮੱਸਿਆ ਆ ਰਹੀ ਹੈ। 
ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਸੰਬੰਧਤ ਮਹਿਕਮੇ ਤੇ ਐੱਸ. ਡੀ. ਐੱਮ. ਬਟਾਲਾ  ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਸਮੂਹ ਗਾਂਧੀ ਨਗਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਸਮੂਹ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ। ਪ੍ਰਧਾਨ ਮੁੱਢ ਨੇ ਉਕਤ ਇਲਾਕਾ ਵਾਸੀਆਂ ਦੀਆਂ ਗੱਲਾਂ ਨੂੰ ਸੁਨਣ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿਵਾਇਆ ਵੀ ਉਹ ਸੰਬੰਧਤ ਮਹਿਕਮੇ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕਰਵਾਉਣਗੇ। '