ਕਾਂਗਰਸ ਦੇ ਰਾਜ ''ਚ ਵੀ ਨਹੀਂ ਬਦਲੇ ਕਿਸਾਨਾਂ ਦੇ ਹਾਲਾਤ, ਰੂੜ੍ਹਹੀਆਂ ''ਤੇ ਸੁੱਟੇ ਆਲੂ (ਵੀਡੀਓ)

06/25/2017 4:57:04 PM


ਫਿਰੋਜ਼ਪੁਰ—ਕਿਸਾਨਾਂ ਦੇ ਘਰਾਂ 'ਚ ਖਿਲਰੇ ਆਲੂ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਉਂਦੇ ਨੇ ਕਿ ਪੰਜਾਬ 'ਚ ਸੱਤਾ ਤਾਂ ਬਦਲ ਗਈ ਪਰ ਕਿਸਾਨਾਂ ਦੀ ਹਾਲਤ 'ਚ ਕੋਈ ਫਰਕ ਨਹੀਂ ਪਿਆ। ਆਪਣੀ ਫਸਲ ਨੂੰ ਲੈ ਕੇ ਕਿਸਾਨ ਪਹਿਲਾਂ ਵੀ ਪ੍ਰੇਸ਼ਾਨ ਹਨ ਅਤੇ ਹੁਣ ਪ੍ਰੇਸ਼ਾਨ ਹਨ। ਫਾਜ਼ਿਲਕਾ ਦੇ ਕਿਸਾਨਾਂ ਦੀਆਂ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ ਕਿ ਕਿਸਾਨਾਂ ਲਈ ਆਲੂਆਂ ਦੀ ਫਸਲ ਇਸ ਸਾਲ ਘਾਟੇ ਵਾਲਾ ਸੌਦਾ ਸਾਬਤ ਹੋਇਆ ਹਨ। ਹਜ਼ਾਰਾ ਰੁਪਏ ਖਰਚ ਕੇ ਬੀਜੇ ਇਨ੍ਹਾਂ ਆਲੂਆਂ ਨੂੰ ਕੋਈ ਵੀ ਅੱਜ ਕੋਡੀਆਂ ਦੇ ਭਾਅ ਖਰੀਦਣ ਨੂੰ ਤਿਆਰ ਨਹੀਂ ਹੈ। ਮਜਬੂਰੀ ਦਾ ਮਾਰਿਆਂ ਕਿਸਾਨ ਆਪਣੀ ਫਸਲ ਰੂੜ੍ਹੀਆਂ 'ਤੇ ਸੁੱਟਣ ਨੂੰ ਮਜਬੂਰ ਹੈ।
ਜਿਥੇ ਕਿਸਾਨਾਂ ਨੇ ਕਿ ਸਾਡੇ ਇਸ ਨੁਕਸਾਨ ਦਾ ਜਿੰਮੇਵਾਰ ਹੋਰ ਕੋਈ ਨਹੀਂ ਬਲਕਿ ਪੰਜਾਬ ਸਰਕਾਰ ਹੈ ਪਰ ਕਾਂਗਰਸ ਸਰਕਾਰ ਦੇ ਆਗੂ ਨੇ ਕਿਹਾ ਕਿ ਉਹ ਇਸ ਵੱਲ ਧਿਆਨ ਦੇ ਰਹੇ ਹਨ। ਫਿਲਹਾਲ ਆਲੂਆਂ ਦੀ ਫਸਲ ਦੇ ਚੰਬੇ ਕਿਸਾਨਾਂ ਨੂੰ ਕਿਸੇ ਪਾਸੇ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।