ਰਾਜਸੀ ਹਿੱਤਾਂ ਤੋਂ ਉੱਠ ਕੇ ਧਾਰਮਿਕ ਨਿਰੋਲ ਸਮਾਗਮ ਹੋਵੇਗਾ : ਨਕੱਈ

11/21/2017 5:13:36 PM

ਮਾਨਸਾ (ਮਿੱਤਲ) — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲਵੇ 'ਚ ਆਰੰਭੀ ਗਈ ਧਰਮ ਪ੍ਰਚਾਰ ਦੀ ਮੁੰਹਿਮ ਤਹਿਤ 25 ਨਵੰਬਰ ਨੂੰ ਭਾਈ ਬਹਿਲੋ ਖਾਲਸਾ ਲੜਕੀਆਂ ਕਾਲਜ ਵਿਖੇ ਸਵੇਰੇ 11 ਤੋਂ 3  ਵਜੇ ਤੱਕ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।  ਇਸ ਸੰਬੰਧੀ ਹਲਕਾ ਮਾਨਸਾ ਦੀ ਭਰਵੀਂ ਮੀਟਿੰਗ ਭਾਈ ਬਹਿਲੋ ਸਭ ਤੋਂ ਪਹਿਲੋਂ ਗੁਰੂ ਘਰ ਫਫੜੇ ਭਾਈਕੇ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਹਾਨ ਸਮਾਗਮ 'ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਤਨਾਮ ਸਿੰਘ ਕੁਹਾੜੇਕਾ, ਬੀਬੀ ਅਮਨਦੀਪ ਕੋਰ ਦਿੱਲੀ ਵਾਲੇ ਜਥੇ ਅਤੇ ਸਿੱਖ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਜਸਵੰਤ ਸਿੰਘ ਪਹੁੰਚ ਰਹੇ ਹਨ, ਇਸ ਲਈ ਸਿੱਖ ਸੰਗਤਾਂ ਗੁਰਮਤਿ ਸਮਾਗਮ 'ਚ ਪਹੁੰਚ ਕੇ ਸੇਵਾ ਕਰਨ । ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਚੇਅਰਮੈਨ ਸੁਖਵਿੰਦਰ ਸਿੰਘ ਅੋਲਖ, ਗੁਰਮੇਲ ਸਿੰਘ ਫਫੜੇ ਭਾਈਕੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਮਾਗਮ ਰਾਜਸੀ ਹਿੱਤਾਂ ਤੋਂ ਉੱਪਰ ਉੱਠ ਕੇ ਨਿਰੋਲ ਧਾਰਮਿਕ ਹੋਣਗੇ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ, ਕਲੱਬਾਂ ਅਤੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋਣ।  ਇਸ ਮੌਕੇ ਸ਼ਹਿਰੀ ਜਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ, ਮਾਲਵਾ ਜੋਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ,  ਭਾਈ ਬਹਿਲੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਵਿੱਕੀ ਬੱਤਰਾ, ਜਗਸੀਰ ਸਿੰਘ ਅੱਕਾਂਵਾਲੀ, ਬਲਵੀਰ ਸਿੰਘ ਬੀਰਾ ਫਫੜੇ ਆਦਿ ਮੌਜੂਦ ਸਨ।