ਪੰਛੀਆਂ ਦੇ ਵੀ ਹੁੰਦੇ ਹਨ ਪਾਸਪੋਰਟ, ਸਾਊਦੀ ਪ੍ਰਿੰਸ ਨੇ ਬਾਜ਼ਾਂ ਲਈ ਜਹਾਜ਼ ਦੀਆਂ 80 ਸੀਟਾਂ ਕਰਵਾਈਆਂ ਸਨ ਬੁੱਕ

12/18/2023 11:33:48 AM

ਜਲੰਧਰ (ਇੰਟ)- ਇਕ ਸਾਊਦੀ ਪ੍ਰਿੰਸ ਨੇ ਆਪਣੇ 80 ਬਾਜ਼ਾਂ (ਪੰਛੀਆਂ) ਲਈ ਹਵਾਈ ਜਹਾਜ਼ ਵਿਚ 80 ਵੱਖਰੀਆਂ ਸੀਟਾਂ ਬੁੱਕ ਕਰਵਾਈਆਂ ਸਨ। ਇਹ ਕਹਾਣੀ ਕਿਸੇ ਨੂੰ ਹੈਰਾਨ ਕਰ ਸਕਦੀ ਹੈ ਪਰ ਹੈ ਸੱਚ। ਇੰਨਾ ਹੀ ਨਹੀਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਬਾਜ਼ਾਂ ਕੋਲ ਪਾਸਪੋਰਟ ਵੀ ਹਨ। ਇਹ ਪਾਸਪੋਰਟ ਬਾਜ਼ਾਂ ਨੂੰ ਆਪਣੇ ਮਾਲਕਾਂ ਨਾਲ ਦੇਸ਼ ਦੀਆਂ ਸਰਹੱਦਾਂ ਪਾਰ ਕਰਨ ਦੀ ਇਜਾਜ਼ਤ ਦਿੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 2017 ਦੀ ਹੈ ਪਰ ਇਸ ਦੀ ਇਕ ਫੋਟੋ ਸੋਸ਼ਲ ਮੀਡੀਆ ’ਤੇ ਅਜੇ ਵੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ ਖਾਤਿਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਸਮੁੱਚਾ ਮੁਲਕ ਕਰਜ਼ਦਾਰ ਰਹੇਗਾ: ਭਗਵੰਤ ਮਾਨ

ਬਾਜ਼ਾਂ ਨੂੰ ਪਹਿਨਾਏ ਹੋਏ ਸਨ ਹੁੱਡ
ਸੀ. ਐੱਨ. ਟ੍ਰੈਵਲਰ ਅਨੁਸਾਰ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਨੇ ਆਪਣੇ ਬਾਜ਼ਾਂ ਲਈ ਹਵਾਈ ਜਹਾਜ਼ ਦੀ ਹਰ ਸੀਟ ਬੁੱਕ ਕਰਵਾਈ ਸੀ ਤਾਂ ਜੋ ਉਹ ਆਰਾਮ ਨਾਲ ਅਤੇ ਸੁਰੱਖਿਆ ਵਿੱਚ ਸਫ਼ਰ ਕਰ ਸਕਣ।
ਵਾਇਰਲ ਹੋਈ ਪੁਰਾਣੀ ਫੋਟੋ ’ਚ ਹਵਾਈ ਜਹਾਜ਼ ਦੀਆਂ ਸੀਟਾਂ ’ਤੇ ਬਾਜ਼ ਬੈਠੇ ਵਿਖਾਈ ਦੇ ਰਹੇ ਹਨ। ਸਭ ਨੇ ਹੁੱਡ ਪਾਇਆ ਹੋਇਆ ਹੈ। ਫੋਟੋ ’ਚ ਕਈ ਬਾਜ਼ ਜਹਾਜ਼ ’ਚ ਸੀਟਾਂ ’ਤੇ ਇਕੱਠੇ ਬੈਠੇ ਨਜ਼ਰ ਆਉਂਦੇ ਹਨ। ਉਨ੍ਹਾਂ ਸੀਟਾਂ ਦੇ ਨਾਲ ਹੀ ਹੋਰ ਲੋਕ ਵੀ ਬੈਠੇ ਹਨ।

ਸ਼ਿਕਾਰ ’ਚ ਇਨ੍ਹਾਂ ਪੰਛੀਆਂ ਦੀ ਮਦਦ ਲਈ ਜਾਂਦੀ ਹੈ
ਦੱਸਣਯੋਗ ਹੈ ਕਿ ਇਸ ਨੂੰ ਰੈਡਿਟ ’ਤੇ ਸ਼ੇਅਰ ਕੀਤਾ ਗਿਆ ਹੈ। ਰੈਡਿਟ ਦੇ ਇਕ ਯੂਜ਼ਰ ਲੈਨਸੂ ਨੇ ਕੁਝ ਯਾਤਰੀਆਂ ਨਾਲ ਬੈਠੇ ਪੰਛੀਆਂ ਦੀ ਇਕ ਫੋਟੋ ਪੋਸਟ ਕੀਤੀ ਹੈ। ਫੋਟੋ ਦੀ ਕੈਪਸ਼ਨ ’ਚ ਲਿਖਿਆ ਸੀ ਕਿ ਇਹ ਫੋਟੋ ਮੈਨੂੰ ਮੇਰੇ ਕੈਪਟਨ ਦੋਸਤ ਨੇ ਭੇਜੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਊਦੀ ਪ੍ਰਿੰਸ ਨੇ ਆਪਣੇ 80 ਬਾਜ਼ਾਂ ਲਈ ਟਿਕਟਾਂ ਖ਼ਰੀਦੀਆਂ ਸਨ। ਸੀ. ਐੱਨ. ਟ੍ਰੈਵਲਰ ਅਨੁਸਾਰ ਮੱਧ ਪੂਰਬ ਵਿੱਚ ਅਜਿਹਾ ਕਰਨਾ ਇਕ ਆਮ ਗੱਲ ਹੈ।
ਅਰਬ ਦੇਸ਼ਾਂ ਵਿਚ ਸ਼ਿਕਾਰ ਲਈ ਪੰਛੀਆਂ ਦਾ ਸਹਾਰਾ ਲੈਣ ਦੀ ਖੇਡ ‘ਬਾਜ਼ਗਿਰੀ’ ਸਦੀਆਂ ਤੋਂ ਚਲਦੀ ਆ ਰਹੀ ਹੈ। ਉਥੇ ਇਸ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਇਹ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਅਰਬੀ ਸੱਭਿਆਚਾਰ ਅਤੇ ਪਛਾਣ ਦਾ ਅਹਿਮ ਹਿੱਸਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਦੀਆਂ ਚੋਣਾਂ ਵਿਚ ਵਿਰੋਧੀਆਂ ਦੀ ਕਰਾਂਗੇ ਪੱਕੀ ਛੁੱਟੀ: ਅਰਵਿੰਦ ਕੇਜਰੀਵਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri