ਦਸੂਹਾ 'ਚ ਹੋਈ 38 ਲੱਖ ਦੀ ਲੁੱਟ ਦਾ ਪਰਦਾਫਾਸ਼, 2 ਮੁਲਜ਼ਮ ਗ੍ਰਿਫ਼ਤਾਰ ਤੇ 14 ਲੱਖ ਹੋਏ ਬਰਾਮਦ

07/31/2023 5:32:53 PM

ਦਸੂਹਾ (ਨਾਗਲਾ, ਝਾਵਰ)- ਦਸੂਹਾ ਵਿਖੇ ਡਿਲਿਵਰੀ ਬੁਆਏ ਕੋਲੋਂ ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਵੱਲੋਂ ਕੀਤੀ ਗਈ 38 ਲੱਖ ਦੀ ਲੁੱਟ ਦਾ ਪੁਲਸ ਨੇ 12 ਘੰਟਿਆਂ ਵਿਚ ਪਰਦਾਫਾਸ਼ ਕਰ ਦਿੱਤਾ ਹੈ। ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ. ਪੀ. ਐੱਸ. ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਹੇਠ ਬਲਬੀਰ ਸਿੰਘ ਡੀ. ਐੱਸ. ਪੀ. ਦਸੂਹਾ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਥਾਣਾ ਮੁਖੀ ਦੀ ਅਗਵਾਈ ਹੇਠ ਪੁਲਸ ਪਾਰਟੀ ਨੂੰ ਭਾਰੀ ਸਫ਼ਲਤਾ ਹਾਸਲ ਹੋਈ ਹੈ। ਇਸ ਵਾਰਦਾਤ ਦੇ ਸੰਬੰਧ ਸਰਤਾਜ ਸਿੰਘ ਚਾਹਲ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਗਠਿਤ ਕੀਤੀ ਗਈ ਟੀਮ ਨੇ ਸਾਰੀ ਮਿਹਨਤ ਕਰਕੇ 12 ਘੰਟਿਆਂ ਦੇ ਵਿੱਚ ਵਿੱਚ ਖੋਹ ਵਾਲੀ ਸਾਰੀ ਵਾਰਦਾਤ ਸਬੰਧੀ ਤਫ਼ਤੀਸ ਅਮਲ ਵਿਚ ਲਿਆਂਦੀ।

ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ 'ਤੇ ਵਰ੍ਹੇ CM ਭਗਵੰਤ ਮਾਨ, ਕਿਹਾ-ਸਭ ਤੋਂ ਵੱਡਾ ਡਰਾਮੇਬਾਜ਼, ਮਿਲਣਾ ਚਾਹੀਦਾ ਹੈ 'ਆਸਕਰ ਐਵਾਰਡ'

ਉਨ੍ਹਾਂ ਦੱਸਿਆ ਕਿ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਉਪਰੰਤ ਅਤੁਲ ਵਰਮਾ ਅਤੇ ਉਸ ਦੇ ਵਰਕਰ ਵੱਲੋਂ ਆਪਣੇ-ਆਪ ਬਣਾਈ ਹੋਈ ਸਾਰੀ ਕਹਾਣੀ ਦਾ ਪਰਦਾਫ਼ਾਸ ਕਰਕੇ ਅਤੁਲ ਵਰਮਾ ਤੋਂ 295 ਗ੍ਰਾਮ ਸੋਨਾ, ਜਿਸ ਦੀ ਕੀਮਤ ਕਰੀਬ 17 ਲੱਖ ਰੁਪਏ ਬਰਾਮਦ ਕੀਤਾ ਅਤੇ ਮੌਕਾ 'ਤੇ ਐਕਟਿਵਾ ਉਤੇ ਲੁੱਟਖੋਹ ਕਰਨ ਵਾਲੇ ਦਿਨੇਸ਼ ਕੁਮਾਰ ਪਾਸੋਂ 14,60,000/-ਰੁਪਏ ਬਰਾਮਦ ਕੀਤੇ। ਇਨ੍ਹਾਂ ਦੇ ਤੀਜੇ ਸਾਥੀ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਇਹ ਸਾਰੀ ਕਹਾਣੀ ਸੁਖਦੇਵ ਜਿਊਲਰ ਦੇ ਮਾਲਕ ਅਤੁਲ ਵਰਮਾ ਵਾਸੀ ਤਲਵਾੜਾ ਵੱਲੋਂ ਆਪਣੇ ਵਰਕਰ ਦਿਨੇਸ਼ ਕੁਮਾਰ ਨਿਮੋਲੀ ਨਾਲ ਰਲ ਕੇ ਰਚੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ 12 ਘੰਟਿਆਂ ਵਿਚ ਮੁਕਦਮੇ ਨੂੰ ਟਰੇਸ ਕੀਤਾ। ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਅੱਗੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਸਬੰਧ ਵਿਚ ਅਤੁਲ ਵਰਮਾ ਪੁੱਤਰ ਵਿਜੈ ਵਰਮਾ ਵਾਸੀ ਤਲਵਾੜਾ ( ਸੁਖਦੇਵ ਜਿਊਲਰ ਤਲਵਾੜਾ) ਅਤੇ ਦਿਨੇਸ਼ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਦਰਅਸਲ ਬੀਤੇ ਦਿਨ ਥਾਣਾ ਦਸੂਹਾ ਵਿਚ ਮੁਦਈ ਮੁਕਦਮਾ ਭਰਤ ਸੈਣੀ ਪੁੱਤਰ ਰਾਜਿੰਦਰ ਸੈਣੀ ਵਾਸੀ ਖੇੜਾ ਥਾਣਾ ਖਿਲਾਨੀ ਜ਼ਿਲ੍ਹਾ ਬਜਬੂਨ ਸਟੇਟ ਰਾਜਸਥਾਨ ਨੇ ਬਿਆਨ ਦਰਜ ਕਰਾਇਆ ਸੀ ਕਿ ਉਹ ਮਾਤਵਾਨੀ ਲੈਜਸਟਿਕ ਕੰਪਨੀ ਚੰਡੀਗੜ ਵਿੱਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ। 29 ਜੁਲਾਈ ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪੁੱਜ ਕੇ ਇਕ ਪਾਰਸਲ ਸੋਨਾ ਜਿਉਲਰ ਦੀ ਦੁਕਾਨ 'ਤੇ ਦੇ ਕੇ 18 ਲੱਖ 40 ਹਜ਼ਾਰ ਰੁਪਏ ਹਾਸਲ ਕੀਤੇ। ਅੱਗੇ ਇਕ ਪਾਰਸਲ ਸੋਨਾ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਸੁਖਦੇਵ ਜਿਊਲਰ ਤਲਵਾੜਾ ਨੂੰ ਹੁਸ਼ਿਆਰਪੁਰ ਬੱਸ ਸਟੈਂਡ 'ਤੇ ਡਿਲਿਵਰ ਕਰਨਾ ਸੀ। 

ਅਤੁਲ ਵਰਮਾ ਨੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਭਾਰਤ ਸੈਣੀ ਨੂੰ ਆਪਣੀ ਕਾਰ ਡਿਜਾਇਰ ਨੰਬਰ ਪੀ. ਬੀ.-17-ਬੀ. ਐੱਲ.-1642 ਵਿੱਚ ਬਿਠਾ ਲਿਆ ਅਤੇ ਤਲਵਾੜਾ ਨੂੰ ਲੈ ਕੇ ਚੱਲ ਪਿਆ ਕਿ ਉਸ ਨੂੰ ਤਲਵਾੜਾ ਤੋਂ ਚੰਡੀਗੜ੍ਹ ਵਾਲੀ ਬੱਸ ਵਿੱਚ ਸੋਨੇ ਦੇ 17 ਲੱਖ ਰੁਪਏ ਦੇ ਕੇ ਚੜ੍ਹਾ ਦੇਵੇਗਾ। ਅੱਗੇ ਰਾਮਪੁਰ ਹਲੋੜ ਨੇੜੇ 02 ਅਣਪਛਾਤੇ ਨੌਜਵਾਨਾਂ ਨੇ ਗੰਡੀ ਅੱਗੇ ਆਪਣੀ ਐਕਟਿਵਾ ਲਗਾ ਕੇ ਮੁਦੱਈ ਮੁਕੱਦਮਾ ਤੋਂ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਗੱਲ ਭਰਤ ਸੈਣੀ ਅਤੇ ਅਤੁਲ ਵਰਮਾ ਨੇ ਮੌਕੇ 'ਤੇ ਪੁੱਜੀ ਦਸੂਹਾ ਪੁਲਸ ਦੇ ਧਿਆਨ ਵਿੱਚ ਲਿਆਂਦੀ। ਪੁਲਸ ਨੇ ਵਾਰਦਾਤ ਦਾ ਪਰਦਾਫਾਸ਼ ਕਰਦੇ ਹੋਏ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ- ਦੋਆਬਾ ਵਾਸੀਆਂ ਲਈ ਚੰਗੀ ਖ਼ਬਰ, ਆਦਮਪੁਰ ਏਅਰਪੋਰਟ ਤੋਂ ਨਾਂਦੇੜ ਤੇ ਗੋਆ ਸਣੇ ਕਈ ਸ਼ਹਿਰਾਂ ਲਈ ਉੱਡਣਗੀਆਂ ਉਡਾਣਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri