ਔਰਤ ਦੀ ਵਾਲੀ ਖੋਹ ਕੇ ਲੁਟੇਰੇ ਫਰਾਰ

Friday, Feb 16, 2018 - 01:48 AM (IST)

ਪਠਾਨਕੋਟ,   (ਸ਼ਾਰਦਾ)-  ਸ਼ਹਿਰ ਨਾਲ ਲੱਗਦੇ ਸਿੰਬਲ ਚੌਕ 'ਤੇ ਇਕ ਔਰਤ ਦੀ ਵਾਲੀ ਖਿੱਚ ਕੇ ਲੁਟੇਰੇ ਫਰਾਰ ਹੋ ਗਏ। ਪੁਲਸ ਨਾਕੇ ਤੋਂ ਸਿਰਫ਼ ਕੁਝ ਹੀ ਮੀਟਰ ਦੀ ਦੂਰੀ 'ਤੇ ਹੋਏ ਇਸ ਹਾਦਸੇ ਨੂੰ ਜਦੋਂ ਇਕ ਥ੍ਰੀ-ਵ੍ਹੀਲਰ ਦੇ ਚਾਲਕ ਨੇ ਦੇਖਿਆ ਤਾਂ ਉਸ ਨੇ ਆਪਣੇ ਵਾਹਨ ਨਾਲ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਜਾ ਰਹੇ ਮੁਲਜ਼ਮਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ।
ਇਸ ਸੰਬੰਧੀ ਪੀੜਤ ਚੰਪਾ ਦੇਵੀ ਪਤਨੀ ਸ਼ਿਵ ਡੋਗਰਾ ਨੇ ਦੱਸਿਆ ਕਿ ਉਹ ਫਿਜ਼ੀਓਥੈਰੇਪੀ ਕਰਵਾ ਕੇ ਸਿੰਬਲ ਚੌਕ ਕੋਲ ਆਪਣੇ ਘਰ ਜਾ ਰਹੀ ਸੀ ਕਿ ਪਿੱਛਿਓਂ ਮੋਟਰਸਾਈਕਲ 'ਤੇ ਆਏ 2 ਨੌਜਵਾਨਾਂ 'ਚੋਂ ਇਕ ਨੇ ਉਸ ਦੀ ਕੰਨ ਦੀ ਵਾਲੀ ਖੋਹ ਲਈ। ਮੁਲਜ਼ਮਾਂ ਦਾ ਪਿੱਛਾ ਕਰਨ ਵਾਲੇ ਥ੍ਰੀ-ਵ੍ਹੀਲਰ ਦੇ ਚਾਲਕ ਅਨੂਪ ਨੇ ਦੱਸਿਆ ਕਿ ਲੁਟੇਰੇ ਕਾਲੇ ਰੰਗ ਦੀ ਮੋਟਰਸਾਈਕਲ 'ਤੇ ਸਵਾਰ ਸਨ ਤੇ ਕਾਲੇ ਹੀ ਕੱਪੜੇ ਪਾਏ ਹੋਏ ਸੀ। ਪੀੜਤਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।


Related News