ਗੁਰਦਾਸਪੁਰ ''ਚ ਸ਼ਰੇਆਮ ਹੋ ਰਹੀ ਹੁੱਲੜਬਾਜ਼ੀ

Tuesday, Oct 31, 2017 - 01:22 AM (IST)

ਗੁਰਦਾਸਪੁਰ,   (ਦੀਪਕ)–  ਗੁਰਦਾਸਪੁਰ ਸ਼ਹਿਰ ਦੀ ਅੱਜਕੱਲ ਅਲੱਗ ਹੀ ਪਛਾਣ ਬਣੀ ਹੋਈ ਹੈ ਕਿਉਂਕਿ ਗੁਰਦਾਸਪੁਰ 'ਚ ਟ੍ਰਿਪਲਿੰਗ, ਪ੍ਰੈਸ਼ਰ ਹਾਰਨ ਅਤੇ ਹੁੱਲੜਬਾਜ਼ੀ ਸ਼ਰੇਆਮ ਸੜਕਾਂ 'ਤੇ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨੀ ਝੱਲ ਰਹੇ ਹਨ ਪਰ ਪੁਲਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਪਰ ਨੌਜਵਾਨ ਪੀੜ੍ਹੀ ਪੁਲਸ ਵਿਭਾਗ ਤੋਂ ਵੀ ਦੋ ਕਦਮ ਅੱਗੇ ਨਿਕਲ ਗਈ ਹੈ ਅਤੇ ਗੁਰਦਾਸਪੁਰ ਸ਼ਹਿਰ 'ਚ ਟੈਫ੍ਰਿਕ ਪੁਲਸ ਨੂੰ ਅਣਦੇਖਾ ਕਰਦੇ ਹੋਏ ਜੰਮ ਕੇ ਟ੍ਰਿਪਲਿੰਗ ਤੇ ਪ੍ਰੈਸ਼ਰ ਹਾਰਨ ਦਾ ਇਸਤੇਮਾਲ ਕਰ ਰਹੀ ਹੈ ਤੇ ਸ਼ਹਿਰ ਵਿਚ ਸ਼ਰੇਆਮ ਹੁੱਲੜਬਾਜ਼ੀ ਕਰ ਰਹੇ ਹਨ। ਗੁਰਦਾਸਪੁਰ ਵਿਚ ਦੁਕਾਨਾਂ 'ਤੇ ਵੀ ਪ੍ਰੈਸ਼ਰ ਹਾਰਨ ਧੜੱਲੇ ਨਾਲ ਵਿਕ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਦਾ ਡਰ ਨਹੀਂ ਰਿਹਾ। ਦੂਜੇ ਪਾਸੇ ਨੌਜਵਾਨ ਪੀੜ੍ਹੀ ਵੀ ਆਪਣੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ 'ਤੇ ਜੰਮ ਕੇ ਪ੍ਰੈਸ਼ਰ ਹਾਰਨਾਂ ਦਾ ਇਸਤੇਮਾਲ ਕਰ ਰਹੀ ਹੈ, ਜਿਸ ਨਾਲ ਦੁਰਘਟਨਾਵਾਂ ਵਿਚ ਵੀ ਵਾਧਾ ਹੋਇਆ ਹੈ। ਗੁਰਦਾਸਪੁਰ ਵਾਸੀਆਂ ਨੇ ਪੁਲਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਪ੍ਰੈਸ਼ਰ ਹਾਰਨ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾਵੇ ਤਾਂ ਕਿ ਸ਼ਹਿਰ ਦਾ ਮਾਹੌਲ ਸ਼ਾਂਤੀਪੂਰਨ ਬਣਿਆ ਰਹੇ। 


Related News