ਬਿਜਲੀਘਰ ਚੋਗਾਵਾਂ ਵਿਖੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

04/11/2018 3:47:32 AM

ਚੋਗਾਵਾਂ,   (ਹਰਜੀਤ)-   ਪਾਵਰਕਾਮ ਦਫਤਰ ਚੋਗਾਵਾਂ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ੋਨ ਰਾਮ ਤੀਰਥ ਦੇ ਪ੍ਰਧਾਨ ਸਕੱਤਰ ਸਿੰਘ ਕੋਟਲਾ ਤੇ ਬਲਦੇਵ ਸਿੰਘ ਕਲੇਰ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਰੋਹ ਭਰਿਆ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਕਿਸਾਨਾਂ ਨੂੰ ਬਿਜਲੀ ਪ੍ਰਾਪਤ ਕਰਨ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੇ ਬਿਜਲੀ ਖਪਤਕਾਰਾਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਕ ਮੰਗ ਪੱਤਰ ਐੱਸ. ਡੀ. ਓ. ਚੋਗਾਵਾਂ ਜਤਿੰਦਰ ਸ਼ਰਮਾ ਨੂੰ ਦਿੱਤਾ ਗਿਆ। ਜ਼ੋਨ ਪ੍ਰਧਾਨ ਸਕੱਤਰ ਕੋਟਲਾ ਤੇ ਬਲਦੇਵ ਸਿੰਘ ਕਲੇਰ ਨੇ ਕਿਹਾ ਕਿ ਜਨਰਲ ਕੈਟਾਗਰੀ ਦੇ ਸਾਰੇ ਖਪਤਕਾਰਾਂ ਨੂੰ ਘਰੇਲੂ ਬਿਜਲੀ 1 ਰੁਪਏ ਯੂਨਿਟ ਤੇ ਖੇਤੀ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਤੇ ਸੜੇ ਟਰਾਂਸਫਾਰਮਰ ਨੂੰ 24 ਘੰਟਿਆਂ 'ਚ ਬਦਲਿਆ ਜਾਵੇ।
ਇਸ ਮੌਕੇ ਅਮਰਪਾਲ ਸਿੰਘ, ਬਲਵੰਤ ਸਿੰਘ, ਕਸ਼ਮੀਰ ਸਿੰਘ ਕੋਟਲਾ, ਸਾਹਿਬ ਸਿੰਘ ਕੋਹਾਲੀ, ਕਾਬਲ ਸਿੰਘ, ਤਾਰਾ ਸਿੰਘ ਖਿਆਲਾ, ਕੁਲਦੀਪ ਸਿੰਘ, ਸਰਵਣ ਸਿੰਘ ਤੋਲਾਨੰਗਲ, ਨਰਿੰਦਰ ਸਿੰਘ ਕਾਲਾ, ਨਰਿੰਦਰ ਸਿੰਘ ਪ੍ਰਧਾਨ ਭਿੱਟੇਵੱਡ, ਲਖਵਿੰਦਰ ਸਿੰਘ ਕਲੇਰ ਆਦਿ ਕਿਸਾਨ ਆਗੂ ਹਾਜ਼ਰ ਸਨ।