ਦੋ ਪਿੰਡਾਂ ਦੇ ਸਰਪੰਚਾਂ ਵਿਚਕਾਰ ਹੋਣ ਵਾਲੀਆਂ ਉਪਚੋਣਾਂ ਦੀ ਪ੍ਰਕਿਰਿਆ ਸ਼ੁਰੂ

08/06/2017 2:11:53 PM


ਪਠਾਨਕੋਟ(ਧਰਮਿੰਦਰ)—ਪਠਾਨਕੋਟ ਜ਼ਿਲੇ ਦੇ ਦੋ ਪਿੰਡਾਂ ਵਿਚਕਾਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਉਪਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਲੋਕ ਸਵੇਰੇ 8 ਵਜੇ ਹੀ ਘਰਾਂ 'ਚੋਂ ਨਿਕਲ ਕੇ ਆਪਣੇ ਸਰਪੰਚ ਨੂੰ ਚੁਣਨ ਲਈ ਵੋਟ ਕਰ ਰਹੇ ਹਨ। ਇਹ ਚੋਣ ਪ੍ਰਕਿਰਿਆ ਸ਼ਾਮ 4 ਵਜੇ ਤੱਕ ਚਲੇਗੀ। ਇਹ ਉਪਚੋਣਾਂ ਜ਼ਿਲਾ ਪਠਾਨਕੋਟ ਦੇ ਦੋ ਪਿੰਡਾਂ ਦੇ ਪੰਚਾਇਤਾ ਦੇ ਸਰਪੰਚਾ ਵਿਚਕਾਰ ਕਰਵਾਇਆ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਢੱਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੁਜਾਨਪੁਰ ਦੇ ਪਿੰਡ ਭੂਨ ਅਤੇ ਹਲਕਾ ਭੋਆ ਦੇ ਪਿੰਡ ਗੋਬਿੰਦਸਰ 'ਚ ਭਾਰੀ ਮਾਤਰਾ 'ਚ ਪੁਲਸ ਤਾਇਨਾਤ ਕੀਤੀ ਗਈ ਹੈ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਸਕੇ।