ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਹਰ ਪਲ ਦੇਸ਼ ਨੂੰ ਮਹਾਸ਼ਕਤੀ ਬਣਾਉਣ ਲਈ ਸਮਰਪਿਤ ਕੀਤਾ : ਚੁਘ

06/05/2023 1:23:25 PM

ਜਲੰਧਰ/ਗਵਾਲੀਅਰ (ਵਿਸ਼ੇਸ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 9 ਸਾਲ ਪੂਰੇ ਹੋਣ ਦੇ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਨੇ 30 ਮਈ ਤੋਂ 30 ਜੂਨ ਤੱਕ ਵਿਸ਼ੇਸ਼ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ’ਚ ਲੋਕ ਸਭਾ ਦੇ ਇਕ ਹਜ਼ਾਰ ਤੋਂ ਵੱਧ ਵਿਸ਼ਿਸਟ ਪਰਿਵਾਰਾਂ ਨਾਲ ਸੰਪਰਕ ਅਤੇ ਸਰਕਾਰ ਦੀ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਪਾਰਟੀ ਅਧਿਕਾਰੀ ਤੇ ਵਰਕਰ ਸੰਪਰਕ ਮੁਹਿੰਮ ’ਚ ਹਿੱਸਾ ਲੈਣਗੇ। ਉਕਤ ਗੱਲ ਐਤਵਾਰ ਨੂੰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਹੋਟਲ ਸ਼ੈਲਟਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਇਹ ਗੱਲ ਕਹੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਭੈ ਚੌਧਰੀ, ਸੂਬਾ ਸਹਿ ਮੀਡੀਆ ਇੰਚਾਰਜ ਜਵਾਹਰ ਪ੍ਰਜਾਪਤੀ ਆਦਿ ਹਾਜ਼ਰ ਰਹੇ। ਚੁਘ ਨੇ ਕਿਹਾ ਕਿ ਪਿਛਲੇ 9 ਸਾਲ ਭਾਰਤ ਦੇ ਨਵ-ਨਿਰਮਾਣ, ਭਾਰਤ ਦੇ ਗਰੀਬ ਕਲਿਆਣ ਦੇ 9 ਸਾਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਹਰ ਪਲ ਦੇਸ਼ ਨੂੰ ਮਹਾਸ਼ਕਤੀ ਬਣਾਉਣ ਲਈ ਸਮਰਪਿਤ ਕਰ ਦਿੱਤਾ ਹੈ। ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ। ਪਿਛਲੇ 9 ਸਾਲਾਂ ’ਚ ਭਾਰਤ ਨੇ ਇਕ ਪਾਰਟੀ ਦੇ ਆਪਣੇ ਪਰਿਵਾਰ, ਆਪਣੀ ਵਿਕਾਸ ਨੀਤੀ ਨੂੰ ਦਰਕਿਨਾਰ ਕਰ ਕੇ ਸਭ ਦਾ ਵਿਕਾਸ ਦੀ ਕਹਾਣੀ ਲਿਖੀ ਹੈ।

ਇਹ ਵੀ ਪੜ੍ਹੋ : ਨੌਜਵਾਨ ਉੱਦਮੀਆਂ ਨੇ ਮੰਦੀ ਨਾਲ ਲੜਨ ਲਈ ਕੇਂਦਰ ਸਰਕਾਰ ਤੋਂ ਖਾਸ ਆਰਥਿਕ ਪੈਕੇਜ ਮੰਗਿਆ

ਪਹਿਲਾਂ ਭਾਰਤ ਦੀ ਆਵਾਜ਼ ਅਣਸੁਣੀ ਕਰ ਦਿੱਤੀ ਜਾਂਦੀ ਸੀ। ਅੱਜ ਜਦੋਂ ਭਾਰਤ ਬੋਲਦਾ ਹੈ ਤਾਂ ਦੁਨੀਆ ਸੁਣਦੀ ਹੈ। ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਜਾਤੀਵਾਦ, ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਖਤਮ ਕਰ ਕੇ ਵਿਕਾਸ ਦੀ ਰਾਜਨੀਤੀ ਸਥਾਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਯੋਜਨਾਵਾਂ ਕਾਗਜ਼ਾਂ ’ਤੇ ਧੂੜ ਜ਼ਮਾ ਰਹਿੰਦੀ ਸੀ, ਅੱਜ ਇਕ ਹੀ ਕਾਰਜਕਾਲ ’ਚ ਯੋਜਨਾਵਾਂ ਬਣਦੀਆਂ ਵੀ ਹਨ ਅਤੇ ਜ਼ਮੀਨ ’ਤੇ ਉਤਰਦੀਆਂ ਵੀ ਹਨ। ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੋਵੇਂ ਇਕੋ ਹੀ ਕਾਰਜਕਾਲ ’ਚ ਹੁੰਦਾ ਹੈ। ਪਹਿਲਾਂ ਵਿਚੋਲੇ ਲਾਭਪਾਤਰੀਆਂ ਦਾ ਪੈਸਾ ਖਾਂਦੇ ਸਨ, ਅੱਜ ਵਿਚੋਲਾ ਕਲਚਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਦੀ ਦਿੱਕਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪਹਿਲਾਂ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਜੇਕਰ ਉਹ ਗਰੀਬਾਂ ਨੂੰ ਇਕ ਰੁਪਿਆ ਭੇਜਦੇ ਹਨ ਤਾਂ ਜਨਤਾ ਤੱਕ ਸਿਰਫ਼ 15 ਪੈਸੇ ਹੀ ਪਹੁੰਚਦੇ ਹਨ। ਪਤਾ ਨਹੀਂ ਇਹ ਕਿਹੜਾ ਪੰਜਾ ਸੀ, ਜੋ ਇਕ ਰੁਪਏ ’ਚੋਂ 85 ਪੈਸੇ ਖਾ ਜਾਂਦਾ ਸੀ। ਅੱਜ ਨਰਿੰਦਰ ਮੋਦੀ ਸਰਕਾਰ ’ਚ 100 ਰੁਪਏ ਭੇਜੇ ਜਾਂਦੇ ਹਨ ਤਾਂ 100 ਰੁਪਏ ਪਹੁੰਚਦੇ ਹਨ। ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ’ਚ ਇਸ ’ਚ ਹੋਰ ਪੈਸਾ ਜੋੜ ਕੇ ਗਰੀਬਾਂ ਤੱਕ ਪਹੁੰਚਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗਰੀਬਾਂ ਦੇ 85 ਪੈਸੇ ਖਾਣ ਵਾਲੇ ਪੰਜੇ ਤੋਂ ਅਰਥ-ਵਿਵਸਥਾ ਨੂੰ ਕੱਢ ਕੇ ਇਸ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਹੈ।

ਇਹ ਵੀ ਪੜ੍ਹੋ : ਵਾਰਡਬੰਦੀ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾ ਰਹੇ ਸਨ ‘ਆਪ’ ਆਗੂ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha