ਪੰਜਾਬ 'ਚ ਘਰ-ਘਰ ਪੁੱਜੀ 'ਰੀਲਾਂ' ਦੀ ਸਿਆਸਤ! 2027 ਤੋਂ ਪਹਿਲਾਂ ਚੋਣਾਂ ਲੜਨ ਦਾ ਨਵਾਂ ਫਾਰਮੂਲਾ
Tuesday, Oct 06, 2026 - 03:41 PM (IST)
ਚੰਡੀਗੜ੍ਹ : ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਜ਼ਮੀਨੀ ਮੈਦਾਨ ਨਾਲੋਂ ਜ਼ਿਆਦਾ ਹੁਣ ਮੋਬਾਇਲ ਸਕਰੀਨਾਂ 'ਤੇ ਗਰਮਾਉਣਾ ਸ਼ੁਰੂ ਹੋ ਗਿਆ ਹੈ। ਚੋਣਾਂ ਦੇ ਮੱਦੇਨਜ਼ਰ ਹੁਣ ਹਰ ਸਿਆਸੀ ਕੰਮ ਲਈ ਰੀਲਾਂ ਬਣਾਉਣ ਦਾ ਟਰੈਂਡ ਚੱਲ ਪਿਆ ਹੈ। ਸੂਬੇ ਦੀਆਂ ਸਿਆਸੀ ਪਾਰਟੀਆਂ ਵੀ ਲੋਕਾਂ ਦੀ ਪਸੰਦ ਨੂੰ ਦੇਖਦਿਆਂ ਸੋਸ਼ਲ ਮੀਡੀਆ ਦਾ ਦੱਬ ਕੇ ਇਸਤੇਮਾਲ ਕਰ ਰਹੀਆਂ ਹਨ। ਇਕ ਅਖਬਾਰੀ ਖ਼ਬਰ ਦੇ ਅੰਕੜਿਆਂ ਮੁਤਾਬਕ ਅਗਸਤ 2026 ਦੇ ਦੂਰਸੰਚਾਰ ਅੰਕੜਿਆਂ ਮੁਤਾਬਕ ਸੂਬੇ 'ਚ ਕਰੀਬ 1.98 ਕਰੋੜ ਮੋਬਾਇਲ ਕੁਨੈਕਸ਼ਨ ਹਨ। ਸਾਲ 2024 'ਚ ਇਕ ਰਿਪੋਰਟ ਦੇ ਮੁਤਾਬਕ ਪੰਜਾਬ 'ਚ 93 ਫ਼ੀਸਦੀ ਪੇਂਡੂ ਘਰਾਂ 'ਚ ਵੀ ਸਮਾਰਟਫੋਨ ਉਪਲੱਬਧ ਸੀ।
ਇਹ ਵੀ ਪੜ੍ਹੋ : DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਅੱਜ ਵੱਡਾ ਦਿਨ! ਹਾਈਕੋਰਟ 'ਚ ਫਿਰ ਹੋਵੇਗੀ ਸੁਣਵਾਈ
ਇਸ ਲਈ ਸਿਆਸੀ ਸੁਨੇਹੇ ਹੁਣ ਰੀਲਾਂ ਦੇ ਜ਼ਰੀਏ ਪਿੰਡਾਂ ਦੇ ਹਰ ਘਰ ਤੱਕ ਪੁੱਜ ਰਹੇ ਹਨ। ਸਿਆਸੀ ਪਾਰਟੀਆਂ ਦਾ ਡਿਜੀਟਲ ਨਿਵੇਸ਼ ਇਸ ਨੂੰ ਗੰਭੀਰ ਚੁਣਾਵੀ ਮਾਧਿਅਮ ਮੰਨਦਾ ਹੈ। ਅਗਸਤ 2026 'ਚ ਪੰਜਾਬ ਸਰਕਾਰ ਨੇ ਕਰੀਬ 1,000 ਸੋਸ਼ਲ ਮੀਡੀਆ ਪ੍ਰਭਾਵਸ਼ਾਲੀ ਲੋਕਾਂ ਨੂੰ ਇਕ ਸੰਮੇਲਨ ਜ਼ਰੀਏ ਸੱਦਾ ਦੇਣ ਦੀ ਯੋਜਨਾ ਬਣਾਈ ਸੀ। ਨਵੇਂ ਚੋਣ ਪ੍ਰਚਾਰ ਮਾਡਲ 'ਚ ਸਿਆਸੀ ਪਾਰਟੀਆਂ ਸੰਦੇਸ਼ ਤਿਆਰ ਕਰਦੀਆਂ ਹਨ, ਡਿਜੀਟਲ ਟੀਮ ਉਸ ਨੂੰ ਵੀਡੀਓ 'ਚ ਬਦਲਦੀ ਹੈ, ਸਥਾਨਕ ਚਿਹਰਾ ਪੇਸ਼ ਕਰਦੀ ਹੈ ਅਤੇ ਫਿਰ ਇਹ ਲੋਕਾਂ ਤੱਕ ਪਹੁੰਚ ਕਰਦੀ ਹੈ।
ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਵੋਟਰ ਮੋਬਾਇਲ 'ਤੇ ਦਿਖਾਈ ਜਾ ਰਹੀ ਸਿਆਸਤ ਨੂੰ ਜਾਂਚੇਗਾ ਜਾਂ ਵਾਰ-ਵਾਰ ਦਿਖਣ ਵਾਲੀ ਤਸਵੀਰ ਹੀ ਉਸ ਲਈ ਸੱਚ ਬਣ ਜਾਵੇਗੀ। ਡਿਜੀਟਲ ਸਿਆਸਤ 'ਚ ਐਲਗੋਰਿਦਮ ਦੀ ਭੂਮਿਕਾ ਮਹੱਤਵਪੂਰਨ ਹੈ, ਜੋ ਤੈਅ ਕਰਦਾ ਹੈ ਕਿ ਵੋਟਰ ਕੀ ਦੇਖੇਗਾ? ਜੇਕਰ ਕੋਈ ਨੌਜਵਾਨ ਕਿਸੇ ਸਿਆਸੀ ਰੀਲ ਨੂੰ ਜ਼ਿਆਦਾ ਦੇਰ ਤੱਕ ਦੇਖਦਾ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਦੀ ਸਮੱਗਰੀ ਜ਼ਿਆਦਾ ਦਿਖਾਈ ਦਿੰਦੀ ਹੈ। ਇਸ ਨਾਲ ਮੋਬਾਇਲ ਸਕਰੀਨ 'ਤੇ ਇਕ ਹੀ ਤਰ੍ਹਾਂ ਦੇ ਵਿਚਾਰ ਵਾਰ-ਵਾਰ ਦਿਖਦੇ ਹਨ, ਜਿਸ ਨਾਲ ਉਹ ਇਕ ਹੀ ਡਿਜੀਟਲ ਘੇਰੇ 'ਚ ਫਸ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
