ਦੁਕਾਨ ''ਚੋਂ ਚੋਰੀ ਕਰਨ ਵਾਲੇ ਨੂੰ ਪੁਲਸ ਨੇ ਨੱਪਿਆ

01/17/2018 6:18:48 AM

ਅਮਰਗੜ੍ਹ, (ਜੋਸ਼ੀ)- ਕੁੱਝ ਦਿਨ ਪਹਿਲਾਂ ਮੇਨ ਰੋਡ 'ਤੇ ਅਮਰਗੜ੍ਹ ਇਲੈਕਟ੍ਰਾਨਿਕਸ ਸਟੋਰ 'ਚੋਂ ਚੋਰ 5 ਐੱਲ. ਈ. ਡੀ., ਗੀਜ਼ਰ, ਸਪੀਕਰ ਤੇ ਹੋਰ ਕੁੱਝ ਸਾਮਾਨ ਚੋਰੀ ਕਰ ਕੇ ਲੈ ਗਏ ਸਨ। ਇਨ੍ਹਾਂ 'ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।   ਐੱਸ. ਐੱਚ. ਓ. ਗੁਰਭਜਨ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਚੋਰੀ ਦਾ ਸਾਮਾਨ ਤੇ ਇਕ ਆਲਟੋ ਕਾਰ ਬਰਾਮਦ ਕਰਦਿਆਂ ਦੱਸਿਆ ਕਿ ਦੁਕਾਨਦਾਰ ਮੁਹੰਮਦ ਫਾਰੂਕ ਪੁੱਤਰ ਅਬਦੁਲ ਗਨੀ ਨੇ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਕੀਤੀ। ਪੁਲਸ ਨੇ ਮੌਕੇ 'ਤੇ ਜਾ ਕੇ ਬਾਰੀਕੀ ਨਾਲ ਪੜਤਾਲ ਸ਼ੁਰੂ ਕੀਤੀ। ਅੱਜ ਮੇਜਰ ਸਿੰਘ ਏ. ਐੱਸ. ਆਈ. ਵੱਲੋਂ ਪੁਲਸ ਪਾਰਟੀ ਸਮੇਤ ਬਾਗੜੀਆਂ ਪਿੰਡ ਨੇੜੇ ਭੱਟੀਆਂ ਟੀ-ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ। ਜਦੋਂ ਇਕ ਕਾਰ ਆਲਟੋ ਕਾਰ ਪੀ ਬੀ 42 ਬੀ 5800 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਵਿਅਕਤੀ ਕਾਰ ਵਿਚੋਂ ਦੌੜਨ ਵਿਚ ਸਫਲ ਹੋ ਗਿਆ।
ਲੱਖਾ ਸਿੰਘ ਲੀਲਾ ਸੁੰਦਰ ਬਸਤੀ ਸੰਗਰੂਰ ਨੂੰ ਮੌਕੇ 'ਤੇ ਚੋਰੀ ਦੇ ਸਾਮਾਨ ਤੇ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਐੱਲ. ਈ. ਡੀ². ਵੀ ਬਰਾਮਦ ਹੋਈ। ਰਿਮਾਂਡ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਸ ਵਾਰਦਾਤ ਵਿਚ ਸੁਮਨ ਉਰਫ਼ ਸੋਮਾ ਪੁੱਤਰ ਨੇਕ ਵਾਸੀ ਬਾਗੜੀਆਂ, ਮਿੱਠੂ ਪੁੱਤਰ ਅਜਾਇਬ ਵਾਸੀ ਸਾਧੋਹੇੜੀ, ਅਮਰੀਕ ਸਿੰਘ ਪੁੱਤਰ ਮੇਵਾ ਰਾਮ ਵਾਸੀ ਤਰੈਂ ਸ਼ਾਮਲ ਸਨ, ਜੋ ਅਜੇ ਫਰਾਰ ਹਨ। ਪੁਲਸ ਨੇ ਦੋਸ਼ੀਆਂ ਖਿਲਾਫ਼ ਧਾਰਾ 457, 380, 411 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।