ਕਾਰ ਬੈਕ ਕਰਦਿਆਂ ਸੰਗੀਤ ਦੀ ਲੋਰ 'ਚ ਕਰ 'ਤਾ ਵੱਡਾ ਕਾਂਡ, NGO ਦੇ ਚੇਅਰਮੈਨ ਦੀ ਦਰਦਨਾਕ ਮੌਤ

06/30/2023 2:17:58 PM

ਅੰਮ੍ਰਿਤਸਰ- ਅੰਮ੍ਰਿਤਸਰ ਦੇ ਬਿਊਟੀ ਐਵੇਨਿਊ 'ਚੋਂ ਇਕ ਦੁਖਦਾਈ ਸਮਾਚਾਰ ਮਿਲਿਆ ਹੈ। ਜਿਥੇ ਬਿਊਟੀ ਐਵੇਨਿਊ 'ਚ ਇਕ ਵਿਅਕਤੀ ਨੇ ਕਾਰ ਨੂੰ ਪਿੱਛੇ ਕਰਦੇ ਹੋਏ ਆਪਣੇ ਗੁਆਂਢੀ ਮਾਰਵਾੜੀ ਸੰਗਠਨ ਦੇ ਐੱਨਜੀਓ ਪ੍ਰਯਾਸ ਦੇ ਚੇਅਰਮੈਨ ਨੂੰ ਕਾਰ ਦੇ ਹੇਠਾਂ ਦੇ ਦਿੱਤਾ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਰਾਈਵਰ ਵੱਲੋਂ ਇਕ ਵਾਰ ਕਾਰ ਹੇਠਾਂ ਵਿਅਕਤੀ ਨੂੰ ਕੁਚਲਣ ਤੋਂ ਬਾਅਦ ਫ਼ਿਰ ਤੋਂ ਕਾਰ ਨੂੰ ਅੱਗੇ ਕਰਕੇ ਉਸ ਨੂੰ ਦੁਬਾਰਾ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਕਾਰ 'ਚ ਗੀਤ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਉਸ ਨੂੰ ਇਸ ਦਾ ਹਾਦਸੇ  ਦਾ ਪਤਾ ਨਹੀਂ ਲੱਗਾ। ਜਦੋਂ ਕਾਰ ਚਾਲਕ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਬਿਊਟੀ ਐਵੀਨਿਊ ਦੇ ਰਹਿਣ ਵਾਲੇ ਚੇਅਰਮੈਨ ਬਿਸ਼ਨਦਾਸ ਚੌਧਰੀ (72) ਨੂੰ ਆਪਣੀ ਕਾਰ ਵਿਚ ਬਿਠਾ ਕੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲੈ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਵੈ-ਇੱਛਾ ਸੇਵਾਵਾਂ ਖ਼ਤਮ ਕਰਨ ਦਾ ਲਿਆ ਫ਼ੈਸਲਾ

ਘਟਨਾ ਬੁੱਧਵਾਰ ਰਾਤ ਕਰੀਬ 11.20 ਵਜੇ ਵਾਪਰੀ। ਉਥੇ ਹੀ ਕਾਰ ਚਾਲਕ ਕਨਵ ਅਗਰਵਾਲ ਨੇ ਵੀਰਵਾਰ ਨੂੰ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਥਾਣਾ ਮਜੀਠਾ ਰੋਡ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਵਿਅਕਤੀ ਦੀ ਮੌਤ ਕਾਰਨ ਉਸ ਦੀ ਪਤਨੀ ਸ਼ਸ਼ੀ ਚੌਧਰੀ ਬੇਹੋਸ਼ ਹੋ ਗਈ ਹੈ। ਦੱਸ ਦੇਈਏ ਕਿ ਮ੍ਰਿਤਕ ਦੇ ਦੋ ਪੁੱਤਰ ਹਨ ਜੋ ਕਿ ਵਿਆਹੇ ਹੋਏ ਹਨ।

ਇਹ ਵੀ ਪੜ੍ਹੋ-  ਬਟਾਲਾ ਦੇ 22 ਸਾਲਾ ਨੌਜਵਾਨ ਦੀ ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਥਾਣਾ ਮਜੀਠਾ ਰੋਡ ਦੇ ਇੰਚਾਰਜ ਸੁਖਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਕਾਰ ਚਾਲਕ ਮੁਲਜ਼ਮ ਕਨਵ ਅਗਰਵਾਲ ਵਾਸੀ ਬਿਊਟੀ ਐਵੀਨਿਊ ਨੇ ਸਵੇਰੇ 11 ਵਜੇ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਧਾਰਾ 304 ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ- ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ, ਜਾਣੋ ਆਉਣ ਵਾਲੇ 5 ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan