ਲੋਕਾਂ ਦੀ ਜਾਨ ਦੇ ਖੌਅ ਬਣੇ ਓਵਰਲੋਡਿਡ ਵਾਹਨ

11/11/2017 7:24:09 AM

ਕਪੂਰਥਲਾ, (ਮਲਹੋਤਰਾ)- ਜ਼ਿਲੇ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਦੇ ਸੜਕਾਂ 'ਤੇ ਚੱਲ ਰਹੇ ਓਵਰਲੋਡਿਡ ਵਾਹਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ 'ਚ ਵਿਸ਼ੇਸ਼ ਭੂਮਿਕਾ ਅਦਾ ਕਰ ਰਹੇ ਹਨ। ਜੇਕਰ ਪੁਲਸ-ਪ੍ਰਸ਼ਾਸਨ ਜਾਂ ਟ੍ਰੈਫਿਕ ਪੁਲਸ ਓਵਰਲੋਡਿਡ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦੇਵੇ ਤਾਂ ਸੜਕ ਦੁਰਘਟਨਾਵਾਂ 'ਚ ਭਾਰੀ ਕਮੀ ਆ ਸਕਦੀ ਹੈ। ਹੋਣ ਵਾਲੀਆਂ ਦੁਰਘਟਾਨਾਵਾਂ 'ਚ ਜ਼ਿਆਦਾਤਰ ਓਵਰਲੋਡ ਵਾਹਨਾਂ ਦੀ ਵਜ੍ਹਾ ਨਾਲ ਹੁੰਦੀਆਂ ਹਨ।
ਨਿਰਧਾਰਿਤ ਕੀਤੇ ਗਏ ਵਜ਼ਨ ਤੋਂ ਜ਼ਿਆਦਾ ਲੋਡ ਕਰਨ ਵਾਲੇ ਵਾਹਨਾਂ ਨੂੰ ਪਹਿਲੇ ਟਨ ਦਾ 2 ਹਜ਼ਾਰ ਜੁਰਮਾਨਾ ਦੇਣਾ ਪਵੇਗਾ, ਇਸ ਤੋਂ ਬਾਅਦ ਅਗਲੇ ਇਕ ਟਨ ਦਾ 1500 ਰੁਪਏ ਤੇ ਅਗਲੇ ਟਨ ਦਾ ਇਕ ਹਜ਼ਾਰ ਅਤੇ ਉਸਦੇ ਬਾਅਦ ਪ੍ਰਤੀ ਟਨ 500 ਰੁਪਏ ਵਸੂਲ ਕਰਦਾ ਹੈ ਟ੍ਰੈਫਿਕ ਵਿਭਾਗ।
ਜੇਕਰ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਨੂੰ ਸਰਕਾਰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੀ ਹੈ ਤਾਂ ਉਸਦੇ ਲਈ ਸੜਕ 'ਤੇ ਕਿਸੇ ਵੀ ਤਰ੍ਹਾਂ ਦਾ ਓਵਰਲੋਡਿਡ ਵਾਹਨ ਨਾ ਚੱਲਣ ਦੇਣ।