ਸੁਖਬੀਰ ਬਾਦਲ ਦੀ ਅਗਲੀ ਪੇਸ਼ੀ 9 ਨੂੰ

02/04/2018 6:58:00 AM

ਫ਼ਰੀਦਕੋਟ  (ਜਗਦੀਸ਼) - ਲੋਕ ਸੋਭਾ ਚੋਣਾਂ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਪੱਤਰਕਾਰ ਤੋਂ ਕੈਮਰਾ ਖੋਹਣ ਅਤੇ ਉਸ ਦੀ ਕੁੱਟ-ਮਾਰ ਕਰਨ ਦੇ ਮਾਮਲੇ ਦੀ ਪੇਸ਼ੀ ਦੌਰਾਨ 4 ਘੰਟੇ ਚੱਲੀ ਬਹਿਸ ਤੋਂ ਬਾਅਦ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸਤਵਿੰਦਰ ਸਿੰਘ ਚਹਿਲ ਦੀ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 9 ਫਰਵਰੀ ਅਗਲੇ ਹੁਕਮਾਂ ਤੱਕ ਨਿਸ਼ਚਿਤ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਕੇਸ 'ਚ ਸੁਖਬੀਰ ਸਿੰਘ ਬਾਦਲ 50 ਹਜ਼ਾਰ ਦੇ ਮਚੱਲਕੇ ਰਾਹੀਂ ਜ਼ਮਾਨਤ 'ਤੇ ਹਨ। ਸ਼ਿਕਾਇਤਕਰਤਾ ਮੁੱਦਈ ਨਰੇਸ਼ ਕੁਮਾਰ ਸਹਿਗਲ ਦਾ 5 ਸਤੰਬਰ, 1999 ਨੂੰ ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਨੇ ਕੁੱਟ-ਮਾਰ ਕਰ ਕੇ ਕੈਮਰਾ ਖੋਹ ਲਿਆ ਸੀ।