ਪੀ. ਸੀ. ਏ. ਦੀ 20 ਨੂੰ ਹੋਣ ਵਾਲੀ ਮੀਟਿੰਗ ਦੀ ਜਾਇਜ਼ਤਾ ਸ਼ੱਕ ਦੇ ਘੇਰੇ ’ਚ, ਕਿਤੇ ਇਹ ਸਾਜ਼ਿਸ਼ ਤਾਂ ਨਹੀਂ?

11/16/2022 5:30:27 PM

ਜਲੰਧਰ (ਵਿਸ਼ੇਸ਼) : ਇਕ ਸਮਾਂ ਅਜਿਹਾ ਸੀ ਜਦੋਂ ਪੀ. ਸੀ. ਏ.ਵਿੱਚ ਗੇਂਦ ਤੇ ਬੱਲੇ ਦਾ ਬੋਲਬਾਲਾ ਸੀ। ਖੇਡ ਵਿਚ ਸੁਧਾਰ ਲਿਆਉਣ ਲਈ ਚਿੰਤਾ ਵੀ ਕੀਤੀ ਜਾਂਦੀ ਸੀ ਤੇ ਇਸਦੇ ਲਈ ਕ੍ਰਿਕਟ ਦੇ ਮਾਹਿਰਾਂ ਤੋਂ ਸਲਾਹ ਵੀ ਲਈ ਜਾਂਦੀ ਸੀ ਪਰ ਅੱਜ-ਕੱਲ੍ਹ ਇਹ ਸਭ ਕੁਝ ਦਿਖਾਈ ਨਹੀਂ ਦਿੰਦਾ। ਜੇਕਰ ਕੁਝ ਦਿਖਾਈ ਦਿੰਦਾ ਵੀ ਹੈ ਤਾਂ ਸਿਰਫ਼ ਇੰਨਾ ਹੀ ਕਿ ਆਪਣੇ ਆਪ ਕ੍ਰਿਕਟ ਦਾ ਬੌਸ ਬਣਨ ਲਈ ਕਿਸ ਤਰ੍ਹਾਂ ਦੀ ਸਾਜ਼ਿਸ਼ ਤੇ ਚੱਕਰਵਿਊ ਰਚਿਆ ਜਾਵੇ। 

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਇਹ ਆਮ ਧਾਰਨਾ ਹੈ ਕਿ ਜਿਹੜਾ ਕ੍ਰਿਕਟ ਤੋਂ ਕੁਝ ਹਾਸਲ ਕਰਦਾ ਹੈ, ਉਹ ਕਿਸੇ ਨਾ ਕਿਸੇ ਰੂਪ ਨਾਲ ਕ੍ਰਿਕਟ ਨੂੰ ਕੁਝ ਵਾਪਸ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਿਸਦਾ ਇਸ ਖੇਡ ਨਾਲ ਕੋਈ ਲੈਣਾ-ਦੇਣਾ ਹੀ ਨਾ ਰਿਹਾ ਹੋਵੇ, ਉਹ ਅਜਿਹੇ ਵਿਚ ਕੀ ਵਾਪਸ ਕਰੇਗਾ। ਉਹ ਤਾਂ ਸਿਰਫ਼ ਤੇ ਸਿਰਫ਼ ਕੁਝ ਹੋਰ ਹੀ ਹਾਸਲ ਕਰੇਗਾ। ਕ੍ਰਿਕਟ ਨੂੰ ਲੁੱਟਣ ਤੇ ਵਸੂਲਣ ਦੇ ਚੱਕਰ ਵਿਚ ਪੀ. ਸੀ. ਏ. ਵਿਚ ਇਕ ਅਜਿਹਾ ਚੱਕਰਵਿਊ ਬਣਾਇਆ ਜਾ ਰਿਹਾ ਹੈ, ਜਿਹੜਾ ਆਖ਼ਿਰਕਾਰ ਕ੍ਰਿਕਟ ਦੀ ਹੀ ਬਲੀ ਲਵੇਗਾ। 

ਇਹ ਵੀ ਪੜ੍ਹੋ :  ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ

20 ਨਵੰਬਰ ਨੂੰ ਪੀ. ਸੀ. ਏ. ਦੇ ਮੈਂਬਰਾਂ ਨੇ ਜਿਹੜੀ ਹੰਗਾਮੀ ਮੀਟਿੰਗ ਬੁਲਾਈ ਹੈ ਜਾਂ ਜਿਨ੍ਹਾਂ ਦੀ ਅਪੀਲ ’ਤੇ ਇਹ ਇਕੱਠ ਕੀਤਾ ਜਾਵੇਗਾ, ਉਹ ਵੀ ਪੀ. ਸੀ. ਏ. ਮੁਖੀ ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਘੇਰਨ ਲਈ ਚੱਕਰਵਿਊ ਦੀ ਰਚਨਾ ਹੀ ਕੀਤੀ ਗਈ ਲੱਗਦੀ ਹੈ, ਜਿਸ ਵਿਚ ਕਾਇਦੇ-ਕਾਨੂੰਨਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਗਿਆ ਹੈ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਹੰਗਾਮੀ ਮੀਟਿੰਗ ਵਿਚ ਸਾਰਿਆਂ ਨੂੰ ਕੰਟਰੋਲ ਦੇਣ ਦੀ ਬਜਾਏ ਕੁਝ ਗਿਣੇ-ਚੁਣੇ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ। ਇਹ ਸਾਰੇ ਲੋਕ ਉਹ ਹੀ ਹਨ, ਜਿਨ੍ਹਾਂ ’ਤੇ ਸਾਬਕਾ ਮੁਖੀ ਦੀ ਵਿਸ਼ੇਸ਼ ਕਿਰਪਾ ਰਹੀ ਹੈ।

ਇਹ ਵੀ ਪੜ੍ਹੋ :  ਕਸਰਤ ਕਰਦਿਆਂ ਦਿਲ ਦੇ ਦੌਰੇ ਕਾਰਨ ਮੌਤਾਂ ਨੇ ਵਧਾਈ ਚਿੰਤਾ, ਨੌਜਵਾਨ ਜ਼ਰੂਰ ਪੱਲੇ ਬੰਨ੍ਹ ਲੈਣ ਇਹ ਗੱਲ

ਹਾਸੇ ਵਾਲੇ ਸਥਿਤੀ ਤਾਂ ਸਕੱਤਰ ਦਿਲਖੇਰ ਖੰਨਾ ਲਈ ਹੋ ਰਹੀ ਹੈ, ਜਿਸ ਨੇ ਇਸ ਮੀਟਿੰਗ ਨੂੰ ਬੁਲਾਉਣ ਦੀ ਜ਼ਿੰਮੇਵਾਰੀ ਲਈ ਹੈ। ਕ੍ਰਿਕਟ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਵੰਡੀ ਹੋਈ ਮੀਟਿੰਗ ਹੈ, ਜਿਸ ਵਿਚ ਪਿਕ ਐਂਡ ਯੂਜ ਦਾ ਸਿਧਾਂਤ ਅਪਣਾਇਆ ਗਿਆ ਹੈ। ਇਸ ਮੀਟਿੰਗ ਵਿਚ ਲਾਈਫ ਟਾਈਮ ਮੈਂਬਰਾਂ ਨੂੰ ਨਹੀਂ ਬੁਲਾਇਆ ਗਿਆ ਹੈ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ, ਜਿਹੜੇ ਸਾਬਕਾ ਮੁਖੀ ਦੀ ਚੁਕਤ ਵਿਚ ਆ ਕੇ ਮੀਟਿੰਗ ਵਿਚ ਕਿਸੇ ਵੀ ਤਰ੍ਹਾਂ ਦਾ ਰੌਲਾ-ਰੱਪਾ ਜਾਂ ਹੰਗਾਮਾ ਕਰ ਸਕਦੇ ਹਨ। 

ਇਹ ਵੀ ਪੜ੍ਹੋ : ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰਾਂ ਦੀ ਵਿਰੋਧਤਾ ਦਾ ਲਿਆ ਸਖ਼ਤ ਨੋਟਿਸ

ਦੂਜਾ ਜਿਨ੍ਹਾਂ ਲੋਕਾਂ ਨੇ ਨਵੇਂ ਮੁਖੀ ਦੇ ਸਿਲਸਿਲੇ ਵਿਚ ਦਸਤਖ਼ਤ ਮੁਹਿੰਮ ਚਲਾਈ ਸੀ, ਉਨ੍ਹਾਂ ਨੂੰ ਹੀ ਮੀਟਿੰਗ ਵਿਚ ਬੁਲਾਇਆ ਗਿਆ ਹੈ। ਮੀਟਿੰਗ ਲਈ ਸਿਰਫ਼ 30-40 ਮੈਂਬਰਾਂ ਦੀ ਸੂਚੀ ਹੋਵੇਗੀ। ਪੀ. ਸੀ. ਏ. ਦੇ ਲਾਈਫ ਟਾਈਮ ਮੈਂਬਰ ਤਾਂ ਹਜ਼ਾਰ ਦੇ ਕਰੀਬ ਹੋਣਗੇ ਤੇ ਇਸਦਾ ਅਰਥ ਹੈ ਕਿ ਬਾਕੀ ਬਚੇ ਚਾਹਲ ਦੇ ਨਾਲ ਹਨ। ਜਿਨ੍ਹਾਂ ਦਸਤਖ਼ਤਾਂ ਦੇ ਆਧਾਰ ’ਤੇ ਮੀਟਿੰਗ ਬੁਲਾਈ ਗਈ ਹੈ, ਉਸ ਤਰ੍ਹਾਂ ਦੇ ਦਸਤਖ਼ਤ ਅਪਰੂਵਡ ਨਹੀਂ ਹੁੰਦੇ ਹਨ। ਦਸਤਖ਼ਤਾਂ ਦੇ ਨਾਲ ਕੈਪੀਟਲ ਲੈਟਰ ਵਿਚ ਨਾਂ, ਪਤਾ ਤੇ ਮੋਬਾਇਲ ਨੰਬਰ ਹੁੰਦਾ ਤਾਂ ਕਿਹਾ ਜਾ ਸਕਦਾ ਸੀ ਕਿ ਇਹ ਕਾਨੂੰਨੀ ਤੌਰ ’ਤੇ ਸਹੀ ਲੱਗਦੇ ਹਨ। ਨਹੀਂ ਤਾਂ ਇਹ ਹੀ ਲੱਗਦਾ ਹੈ ਕਿ ਇਹ ਸਾਰਾ ਸਿਲਸਿਲਾ ਸਕੱਤਰ ਤੇ ਸਾਬਕਾ ਮੁਖੀ ਦੀ ਇਕ ਸਾਜ਼ਿਸ਼ ਤੇ ਚੱਕਰਵਿਊ ਹੈ। ਪੀ. ਸੀ. ਏ. ਦੀ 20 ਨਵੰਬਰ ਦੀ ਮੀਟਿੰਗ ਦੀ ਜਾਇਜ਼ਤਾ ਸ਼ੱਕ ਦੇ ਘੇਰੇ ਵਿਚ ਆ ਰਹੀ ਹੈ। ਮੀਟਿੰਗ ਵਿਚ ਸਿਰਫ਼ ਉਨ੍ਹਾਂ ਲੋਕਾਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਨੇ ਦਸਤਖ਼ਤ ਮੁਹਿੰਮ ਚਲਾਈ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal