ਜੇਲ ਭਰੋ ਅੰਦੋਲਨ ਤਹਿਤ ਕਮਿਊਨਿਸਟਾਂ ਕੱਢਿਆ ਰੋਸ ਮਾਰਚ, ਕੀਤੀ ਨਾਅਰੇਬਾਜ਼ੀ

07/27/2017 6:45:05 AM

ਕਪੂਰਥਲਾ, (ਗੁਰਵਿੰਦਰ ਕੌਰ)- ਜੇਲ ਭਰੋ ਅੰਦੋਲਨ ਦੇ ਸੱਦੇ 'ਤੇ ਅੱਜ ਸੀ. ਪੀ. ਆਈ. ਜ਼ਿਲਾ ਕਪੂਰਥਲਾ ਦੇ ਆਗੂ ਤੇ ਵਰਕਰਾਂ ਵੱਲੋਂ ਸਥਾਨਕ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਇਕ ਵਿਸ਼ਾਲ ਇਕੱਠ ਕਰ ਕੇ ਰੈਲੀ ਕੀਤੀ ਗਈ। ਕਮਿਊਨਿਸਟਾਂ ਵੱਲੋਂ ਨਾਅਰਿਆਂ ਦੀ ਗੂੰਜ 'ਚ ਸ਼ਾਲੀਮਾਰ ਬਾਗ ਤੋਂ ਇਕ ਰੋਸ ਮਾਰਚ ਕੱਢਿਆ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫਤਰ ਅੱਗੇ ਪਹੁੰਚਿਆ, ਜਿਥੇ ਸੈਂਕੜੇ ਵਰਕਰਾਂ ਨੇ ਆਪਣੇ ਆਗੂਆਂ ਸਮੇਤ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਤੇ ਜੇਲ ਭੇਜਣ ਦੀ ਮੰਗ ਕੀਤੀ। 
ਇਸ ਮੌਕੇ ਸੰਬੋਧਨ ਕਰਦਿਆਂ ਨੈਸ਼ਨਲ ਕੌਂਸਲ ਦੇ ਮੈਂਬਰ ਕਾਮਰੇਡ ਭੁਪਿੰਦਰ ਸਾਂਬਰ, ਜ਼ਿਲਾ ਸਕੱਤਰ ਕਾਮਰੇਡ ਨਿਰੰਜਣ ਸਿੰਘ ਉੱਚਾ, ਜੈਪਾਲ ਸਿੰਘ, ਸਹਾਇਕ ਜ਼ਿਲਾ ਸਕੱਤਰ ਹਰਬੰਸ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਕਾਮਰੇਡ ਬਲਵੰਤ ਸਿੰਘ ਔਜਲਾ, ਟਰੇਡ ਯੂਨੀਅਨ ਆਗੂ ਕੇ. ਐੱਲ. ਕੌਸ਼ਲ, ਪੰਜਾਬ ਕਿਸਾਨ ਸਭਾ ਪ੍ਰਧਾਨ ਮਾ. ਚਰਨ ਸਿੰਘ, ਜਸਵੀਰ ਸਿੰਘ ਭੁਲੱਥ, ਮੁਖਤਿਆਰ ਸਿੰਘ ਤੇ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਆਦਿ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਕਾਂ ਦਾ ਵਾਧੂ ਉਤਪਾਦਨ ਵੀ ਕਿਸਾਨਾਂ ਲਈ ਸਰਾਪ ਬਣ ਗਿਆ ਹੈ ਕਿਉਂਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਡੀ ਦੀਆਂ ਤਾਕਤਾਂ ਹਵਾਲੇ ਕਰ ਦਿੱਤਾ ਹੈ, ਜਿਹੜੇ ਉਤਪਾਦਕਾਂ ਤੇ ਖਪਤਕਾਰਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। 
ਇਸ ਮੌਕੇ ਮਾਸਟਰ ਮਹਿੰਦਰ ਸਿੰਘ ਖੋਜੇਵਾਲ, ਮਲਕੀਤ ਸਿੰਘ, ਕਾਮਰੇਡ ਨਿਰੰਜਣ ਸਿੰਘ, ਬੱਗਾ, ਸਤਵਿੰਦਰ ਕਾਲਾ, ਸੋਹਨ ਸਿੰਘ ਮੱਲ੍ਹੀ, ਸਰਵਣ ਸਿੰਘ, ਕੇਹਰ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਚਮਨ ਸਿੰਘ, ਕਸ਼ਮੀਰ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਮਦਨ ਲਾਲ, ਭੀਨ ਸੈਨ,  ਰਣਦੀਪ ਸਿੰਘ, ਵੇਦਪਾਲ ਆਦਿ ਹਾਜ਼ਰ ਸਨ।