ਜਲੰਧਰ ਰੋਡ ਤੋਂ ਲੁੱਟਿਆ ਬਾਸਮਤੀ ਦਾ ਟਰੱਕ ਬਰਾਮਦ, ਤਿੰਨ ਲੋਕਾਂ ''ਤੇ ਕੇਸ ਦਰਜ

11/19/2017 10:49:44 AM

ਜਲੰਧਰ (ਮਨਵਿੰਦਰ ਮਿਲਾਪ) — ਪਿੱਛਲੇ ਦਿਨੀਂ ਜਲੰਧਰ ਰੋਡ ਤੋਂ ਲੁੱਟਿਆ ਗਿਆ ਬਾਸਮਤੀ ਟਰੱਕ, ਜੋ ਕਿ 826 ਬੋਰੀਆਂ ਲੈ ਕੇ ਜਾ ਰਿਹਾ ਸੀ। ਪੁਲਸ ਨੇ ਬਰਾਮਦ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਜਨਾਲਾ ਤੋਂ ਬਾਸਮਤੀ ਲੈ ਕੇ ਪਾਤੜਾਂ ਨੂੰ ਜਾ ਰਹੇ ਟਰੱਕ ਦੀ ਜਲੰਧਰ ਰੋਡ ਮਾਨਾਂਵਾਲਾ ਤੋਂ ਲੁੱਟ ਹੋਈ ਸੀ। ਪੁਲਸ ਨੇ ਖਾਲੀ ਟਰੱਕ ਅਮਰਕੋਟ ਤੋਂ ਬਰਾਮਦ ਕੀਤਾ। ਟਰੱਕ 'ਚ ਬਾਸਮਤੀ ਨਾ ਮਿਲਣ ਕਾਰਨ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਤੇ ਅੰਤ ਪੁਲਸ ਨੂੰ ਭਿੱਖੀਵਿੰਡ ਦੇ ਪਿੰਡ ਮਰਗਿੰਦਪੁਰਾ ਤੋਂ ਇਹ ਬਾਸਮਤੀ ਫਿਰੋਜ਼ਪੁਰ ਭੇਜੀ ਜਾ ਰਹੀ ਸੀ ਤੇ ਇਕ ਟਰੱਕ ਪਲਟ ਗਿਆ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ। 
ਇਸ ਮੌਕੇ ਪੁਲਸ ਥਾਣਾ ਚਾਟੀਵਿੰਡ (ਅੰਮ੍ਰਿ੍ਰਤਸਰ) ਦੇ ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚੋਂ ਦੋ ਟਰੱਕ ਬਾਸਮਤੀ ਦੇ ਚੋਰੀ ਹੋਏ ਸਨ, ਜਿਨ੍ਹਾਂ 'ਚੋਂ ਕੁਝ ਬੋਰੀਆਂ ਪੁਲਸ ਨੇ ਬਰਾਮਦ ਕਰ ਲਈਆਂ ਹਨ। ਇਸ ਕੇਸ 'ਚ ਕਿੰਨੇ ਲੋਕ ਜੁੜੇ ਹਨ, ਇਸ ਦਾ ਖੁਲਾਸਾ ਜਾਂਚ ਤੋਂ ਬਾਅਦ ਕੀਤਾ ਜਾਵੇਗਾ। 
ਇਸ ਮੌਕੇ ਟਰੱਕ ਦੇ ਸਹਾਇਕ ਡਰਾਈਵਰ ਰਾਮੂ, ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਬੀਤੀ ਰਾਤ 11 ਵਜੇ ਟਰੱਕ ਲੋਡ ਕਰਨ ਆਏ ਸੀ ਤੇ 4 ਵਜੇ ਉਹ ਫਿਰੋਜ਼ਪੁਰ ਲੈ ਕੇ ਜਾ ਰਹੇ ਸਨ ਕਿ ਟਰੱਕ ਪਲਟ ਗਿਆ।
ਉਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਪਰ ਇਨ੍ਹਾਂ 'ਚੋਂ ਇਕ ਲੜਕਾ ਨਵਰਾਜ ਸਿੰਘ ਜੋ ਕਿ ਨਿਰਦੋਸ਼ ਹੈ, ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਵਰਾਜ ਨੂੰ ਛੱਡਿਆ ਜਾਵੇ ਕਿਉਂਕਿ ਉਸ ਦਾ ਭੱਵਿਖ ਖਰਾਬ ਹੋ ਸਕਦਾ ਹੈ।