ਖਰੜ ’ਚ ਭਰਾ ਵਲੋਂ ਅੰਜਾਮ ਦਿੱਤੇ ਗਏ ਤੀਹਰੇ ਕਤਲ ਕਾਂਡ ’ਚ ਪੁਲਸ ਜਾਂਚ ਦੌਰਾਨ ਵੱਡੀ ਗੱਲ ਆਈ ਸਾਹਮਣੇ

10/20/2023 6:24:02 PM

ਖਰੜ (ਰਣਬੀਰ) : ਗਲੋਬਲ ਸਿਟੀ ਵਿਚ ਸਾਫ਼ਟਵੇਅਰ ਇੰਜੀਨੀਅਰ ਸਤਵੀਰ ਸਿੰਘ, ਉਸਦੀ ਪਤਨੀ ਅਮਨਦੀਪ ਕੌਰ ਤੇ 2 ਸਾਲ ਦੇ ਬੇਟੇ ਅਨਹਦ ਦੇ ਕਤਲ ਕੇਸ ਵਿਚ ਮੁਲਜ਼ਮ ਭਰਾ ਲਖਬੀਰ ਸਿੰਘ ਨੂੰ ਅਦਾਲਤ ਨੇ 23 ਅਕਤੂਬਰ ਤਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਥੇ ਹੀ ਪੁਲਸ ਨੇ ਦੋ ਲੈਪਟਾਪ ਤੇ ਮੋਬਾਇਲ ਵੀ ਬਾਰਮਦ ਕੀਤੇ ਹਨ। ਖਰੜ ਸਦਰ ਪੁਲਸ ਨੇ ਮੁਲਜ਼ਮ ਭਰਾ ਲਖਬੀਰ ਸਿੰਘ ਨੂੰ 6 ਦਿਨਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵੀਰਵਾਰ ਖਰੜ ਅਦਾਲਤ ਵਿਚ ਪੇਸ਼ ਕੀਤਾ ਸੀ। ਪੁਲਸ ਨੇ ਵਾਰਦਾਤ ਵਿਚ ਵਰਤੀ ਗਈ ਮ੍ਰਿਤਕ ਸਤਵੀਰ ਦੀ ਕਾਰ ਦੀ ਬਰਾਮਦਗੀ ਦਾ ਹਵਾਲਾ ਦੇ ਕੇ ਰਿਮਾਂਡ ਦੀ ਮੰਗ ਕੀਤੀ ਸੀ। ਉਥੇ ਹੀ ਲੈਪਟਾਪ, ਮੋਬਾਇਲ, ਗਹਿਣੇ ਤੇ ਫਰਾਰ ਮੁਲਜ਼ਮ ਰਾਮਸਰੂਪ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਵੀ ਪੁਲਸ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ। ਪੁਲਸ ਦੀ ਦਲੀਲ ’ਤੇ ਅਦਾਲਤ ਨੇ ਮੁਲਜ਼ਮ ਦਾ ਰਿਮਾਂਡ ਵਧਾ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ’ਚ ਘਰ ਅੰਦਰ ਵੜ ਕੇ ਕਤਲ ਕੀਤੀਆਂ ਮਾਂ-ਧੀ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ

ਮ੍ਰਿਤਕ ਦੀ ਕਾਰ ਦਾ ਵੀ ਪਤਾ ਲਾ ਰਹੀ ਪੁਲਸ

ਪੁਲਸ ਅਨੁਸਾਰ ਗੋਤਾਖੋਰਾਂ ਨੇ ਨਹਿਰ ਵਿਚੋਂ ਲੈਪਟਾਪ ਤੇ ਆਈਫ਼ੋਨ-14 ਪ੍ਰੋ ਤੋਂ ਇਲਾਵਾ ਦੋ ਹੋਰ ਮੋਬਾਇਲ ਬਰਾਮਦ ਕੀਤੇ ਹਨ। ਇਸ ਸਬੰਧੀ ਮੁਲਜ਼ਮ ਤੋਂ ਪੁੱਛਗਿੱਛ ਵਿਚ ਪੁਸ਼ਟੀ ਹੋਈ ਹੈ ਕਿ ਨਹਿਰ ਵਿਚੋਂ ਮਿਲਿਆ ਲੈਪਟਾਪ ਉਸ ਦੇ ਭਰਾ ਦਾ ਹੈ। ਉਥੇ ਹੀ ਜਦਕਿ ਦੋ ਹੋਰ ਬਰਾਮਦ ਮੋਬਾਇਲ ਫ਼ੋਨ ਅਣਪਛਾਤੇ ਦੱਸੇ ਜਾ ਰਹੇ ਹਨ, ਜੋ ਕੇਸ ਨਾਲ ਸਬੰਧਤ ਨਹੀਂ ਹਨ। ਉਥੇ ਹੀ ਅਜੇ ਵੀ ਐਪਲ ਦਾ ਲੈਪਟਾਪ ਅਤੇ ਆਈਫ਼ੋਨ ਬਰਾਮਦ ਕੀਤਾ ਜਾਣਾ ਬਾਕੀ ਹੈ। ਉਥੇ ਹੀ ਪੁਲਸ ਵਲੋਂ ਮ੍ਰਿਤਕ ਸਤਵੀਰ ਦੀ ਸਵਿਫ਼ਟ ਕਾਰ ਸਬੰਧੀ ਵੀ ਪਤਾ ਲਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਾਰਦਾਤ ਦੌਰਾਨ ਮੁਲਜ਼ਮਾਂ ਵਲੋਂ ਇਸ ਕਾਰ ਦੀਆਂ ਨੰਬਰ ਪਲੇਟਾਂ ਵੀ ਡੈਮੇਜ ਕਰ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਧੀ ਨਾਲ ਕੀਤੀ ਛੇੜਛਾੜ ਦਾ ਪਿਓ ਨੇ ਲਿਆ ਰੂਹ ਕੰਬਾਊ ਬਦਲਾ, ਉਹ ਕੀਤਾ ਜੋ ਸੋਚਿਆ ਨਾ ਸੀ

ਸਾਥੀ ਮੁਲਜ਼ਮ ਰਾਮ ਸਰੂਪ ਦਾ ਨਹੀਂ ਲੱਗਿਆ ਸੁਰਾਗ

ਪੁਲਸ ਵਲੋਂ ਸਾਥੀ ਮੁਲਜ਼ਮ ਰਾਮ ਸਰੂਪ ਦੀ ਭਾਲ ਵਿਚ ਉਸ ਦੇ ਪਰਿਵਾਰ ਨਾਲ ਸਬੰਧਤ ਸਾਰੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਾਰਦਾਤ ਤੋਂ 20 ਦਿਨ ਪਹਿਲਾਂ ਮੁਲਜ਼ਮ ਰਾਮ ਸਰੂਪ ਆਪਣੇ ਘਰੋਂ ਬਿਨਾਂ ਕੁਝ ਦੱਸਿਆਂ ਕਿਤੇ ਚਲਾ ਗਿਆ ਸੀ ਤੇ 15 ਦਿਨ ਆਪਣੇ ਘਰ ਵਾਪਸ ਨਹੀਂ ਆਇਆ, ਜਿਸ ਕਾਰਨ ਪਰਿਵਾਰ ਵਲੋਂ ਉਸ ਦੇ ਗੁੰਮਸ਼ੁਦਾ ਹੋਣ ਸਬੰਧੀ ਸਬੰਧਤ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਆਸਾਮੀਆਂ ਨੂੰ ਜਲਦ ਭਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh