ਇਨਕਮ ਟੈਕਸ ਵਿਭਾਗ ਵੱਲੋਂ ਕੰਬਾਈਨ ਕੰਪਨੀ ''ਚ ਛਾਪੇਮਾਰੀ

11/18/2017 6:48:39 AM

ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)- ਪਿਛਲੇ ਦਿਨੀਂ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਪਿੰਡ ਹੰਡਿਆਇਆ ਦੀ ਇਕ ਮਸ਼ਹੂਰ ਕੰਬਾਈਨ ਬਣਾਉਣ ਵਾਲੀ ਕੰਪਨੀ 'ਚ ਰੇਡ ਕੀਤੀ। ਟੀਮ ਦੀ ਅਗਵਾਈ ਇਨਕਮ ਟੈਕਸ ਵਿਭਾਗ ਪਟਿਆਲਾ ਦੇ ਪਿੰ੍ਰਸੀਪਲ ਕਮਿਸ਼ਨਰ ਆਈ.ਆਰ.ਐੱਮ. ਮੈਡਮ ਆਰ ਭਾਮਾ ਅਤੇ ਐਡੀਸ਼ਨਲ ਕਮਿਸ਼ਨਰ ਹਰਜਿੰਦਰ ਸਿੰਘ ਕਰ ਰਹੇ ਸਨ। ਇਹ ਰੇਡ ਦੁਪਹਿਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੀ। 
ਇਨਕਮ ਟੈਕਸ ਸੰਗਰੂਰ ਦੇ ਆਈ.ਆਰ.ਐੱਸ. ਮੈਡਮ ਗਗਨ ਕੁੰਦਰਾ ਨੇ ਦੱਸਿਆ ਕਿ ਇਸ ਰੇਡ ਦੌਰਾਨ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦਾ ਸਟਾਫ ਹਾਜ਼ਰ ਸੀ। ਸਰਵੇ ਦੌਰਾਨ ਵੱਡੀ ਗਿਣਤੀ 'ਚ ਦਸਤਾਵੇਜ਼ ਕਬਜ਼ੇ 'ਚ ਲਏ ਗਏ। 
ਵਿਭਾਗ ਵੱਲੋਂ ਕੰਬਾਈਨ ਕੰਪਨੀ ਦੀਆਂ ਕਾਫੀ ਕਮੀਆਂ ਫੜੀਆਂ ਗਈਆਂ, ਜਿਨ੍ਹਾਂ ਦਾ ਉਨ੍ਹਾਂ ਦੇ ਰਿਕਾਰਡ 'ਚ ਕੋਈ ਠੋਸ ਜਵਾਬ ਨਹੀਂ ਸੀ। ਜਦੋਂ ਫਰਮ ਦੇ ਮਾਲਕਾਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਟੈਕਸ ਦੀ ਚੋਰੀ ਫੜੇ ਜਾਣ 'ਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ 5 ਕਰੋੜ 25 ਲੱਖ ਰੁਪਏ ਦੀ ਵੱਡੀ ਰਕਮ ਸਰੰਡਰ ਕੀਤੀ।