ਗੁਤ ਕੱਟਣ ਦੀ ਘਟਨਾ ਵਰਗੀ ਸੀ ਕੈਨੇਡਾ ''ਚ ਹਿਜ਼ਾਬ ਕੱਟਣ ਵਾਲੀ ਵਾਰਦਾਤ

01/16/2018 12:56:35 AM

ਓਨਟਾਰੀਓ — ਭਾਰਤ 'ਚ ਪਿਛਲੇ ਸਾਲ ਵਾਪਰੀਆਂ ਗੁਤ ਕੱਟਣ ਦੀਆਂ ਘਟਨਾਵਾਂ ਦੇ ਅਸਲ ਕਾਰਨਾਂ ਹਲੇਂ ਤੱਕ ਕੋਈ ਵੀ ਠੋਸ, ਨਤੀਜਾ ਨਹੀਂ ਨਿਕਲ ਸਕਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਲਈ ਵਾਪਰੀਆਂ ਸਨ ਕਿ ਕੁਝ ਔਰਤਾਂ ਵਾਲ ਲੰਮੇ ਰੱਖਣ ਦੀ ਪੱਖ 'ਚ ਨਹੀਂ ਸਨ ਅਤੇ ਕੁਝ ਔਰਤਾਂ ਨਾਲ ਵਾਪਰੀਆਂ ਘਟਨਾਵਾਂ ਪਿੱਛੇ ਕਈ ਘਰੇਲੂ ਕਾਰਨ ਵੀ ਹੋ ਸਕਦੇ ਹਨ। ਪਰ ਅਸਲ ਕਾਰਨਾਂ ਦਾ ਕੋਈ ਖੁਲਾਸਾ ਨਹੀਂ ਹੋਇਆ ਸੀ। ਲੋਕਾਂ ਅਜਿਹੀਆਂ ਘਟਨਾਵਾਂ ਪਿੱਛੇ ਇਕ ਕੀੜੇ ਨੂੰ ਜ਼ਿੰਮੇਵਾਰ ਦੱਸਦੇ ਰਹੇ ਹਨ। ਹੁਣ ਕੈਨੇਡਾ ਦੇ ਓਨਟਾਰੀਓ ਸੂਬੇ 'ਚ ਵਾਪਰੀ ਹਿਜ਼ਾਬ ਕੱਟਣ ਵਾਲੀ ਘਟਨਾ ਵੀ ਭਾਰਤ 'ਚ ਵਾਪਰੀਆਂ ਗੁਤ ਕੱਟਣ ਵਰਗੀਆਂ ਘਟਨਾਵਾਂ ਵਰਗੀ ਜਾਪ ਰਹੀ ਹੈ। 


ਓਨਟਾਰੀਓ ਵਾਲੀ ਘਟਨਾ 'ਚ ਸ਼ੁੱਕਰਵਾਰ ਸਵੇਰੇ ਸਕੂਲ ਜਾ ਰਹੀ ਇਕ 11 ਸਾਲਾਂ ਕੁੜੀ ਨੇ ਦਾਅਵਾ ਕੀਤਾ ਸੀ ਕਿ ਇਕ 20 ਸਾਲਾਂ ਨੌਜਵਾਨ ਵਲੋਂ ਕੈਂਚੀ ਨਾਲ ਉਸਦਾ ਹਿਜ਼ਾਬ ਕੱਟਣ ਦੀ ਕੋਸ਼ੀਸ਼ ਕੀਤੀ ਗਈ। ਮਾਮਲਾ ਮੀਡੀਆ ਤੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆ ਬਟੋਰ ਗਿਆ। ਕੁਝ ਸਿਆਸੀ ਆਗੂਆਂ ਦੇ ਬਿਆਨ ਵੀ ਇਸ ਮਾਮਲੇ 'ਤੇ ਆਏ। ਹਰ ਪਾਸਿਓ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਹੋਣ ਲੱਗੀ। ਪਰ ਹੁਣ ਜਦ ਪੁਲਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਪੁਲਸ ਨੇ ਦਾਅਵਾ ਕੀਤਾ ਕਿ ਅਜਿਹੀ ਕੋਈ ਘਟਨਾ ਦਰਅਸਲ ਵਾਪਰੀ ਹੀ ਨਹੀਂ। ਹਾਲਾਂਕਿ ਪੁਲਸ ਨੇ ਇਹ ਨਹੀਂ ਦੱਸਿਆ ਕਿ ਕੁੜੀ ਨੇ ਝੂਠ ਕਿਉਂ ਬੋਲਿਆ? ਸਥਾਨਕ ਲੋਕ ਹੁਣ ਇਹ ਕਿਆਸ ਲਾ ਰਹੇ ਹਨ ਕਿ ਕਿਤੇ ਕੁੜੀ ਨੇ ਇਸ ਤਰ੍ਹਾਂ ਦੀ ਹਰਕਤ ਕਿਸੇ ਕਾਰਨ ਸਕੂਲ ਨਾ ਜਾਣ ਤੋਂ ਬੱਚਣ ਲਈ ਤਾਂ ਨਹੀਂ ਕੀਤੀ। ਉਥੇ ਹੀ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਕੁੜੀ ਸ਼ਾਇਦ ਹਿਜ਼ਾਬ ਪਹਿਨਣਾ ਨਾ ਚਾਹੁੰਦੀ ਹੋਵੇ, ਜਿਸ ਕਾਰਨ ਉਸ ਨੇ ਆਪਣੇ ਨਾਲ ਅਜਿਹੀ ਘਟਨਾ ਵਾਪਰਨ ਦੀ ਅਫਵਾਹ ਫੈਲਾ ਦਿੱਤੀ ਹੋਵੇ। ਖੈਰ ਘਟਨਾ ਪਿਛਲੇ ਅਸਲ ਕਾਰਨਾਂ ਦਾ ਪੁਲਸ ਜਲਦੀ ਖੁਲਾਸਾ ਕਰ ਦੇਵੇਗੀ।