ਜਨਮਾਂ ਦੇ ਸਾਥ ਦਾ ਵਾਅਦਾ ਕਰਨ ਵਾਲੇ ਨੇ ਦਿਖਾਏ ਅਸਲ ਰੰਗ, ਬੱਚਾ ਨਾ ਹੋਣ ''ਤੇ ਘਰੋਂ ਕੱਢੀ ਪਤਨੀ

09/12/2023 6:30:55 PM

ਅਜਨਾਲਾ/ਭਿੰਡੀ ਸੈਦਾਂ (ਗੁਰਜੰਟ)- ਬਲਜੀਤ ਕੌਰ ਪੁਤਰੀ ਹਰਬੰਸ ਸਿੰਘ ਵਾਸੀ ਵੇਹਰਾ ਨੇ ਆਪਣੇ ਪਤੀ ਸਮੇਤ ਸਮੂਹ ਸਹੁਰਾ ਪਰਿਵਾਰ ’ਤੇ ਦਾਜ ਨੂੰ ਲੈ ਕੇ ਕੁੱਟ-ਮਾਰ ਕਰਨ ਤੇ ਘਰੋਂ ਬਾਹਰ ਕੱਢਣ ਦੇ ਇਲਜ਼ਾਮ ਲਗਾਏ ਹਨ। ਉਸ ਨੇ ਇਲਜ਼ਾਮ ਲਾਉਂਦਿਆਂ ਦੱਸਿਆ ਕਿ ਮੇਰਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੱਕ ਡੋਗਰਾ ਨਾਲ ਹੋਇਆ ਸੀ, ਜਿਸ ਸਮੇਂ ਮੇਰੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਘਰੇਲੂ ਵਰਤੋਂ ਵਾਲੇ ਸਾਮਾਨ ਤੋਂ ਇਲਾਵਾ ਮੋਟਰਸਾਈਕਲ ਸੱਸ-ਸਹੁਰੇ ਨੂੰ ਸੋਨੇ ਦੀਆਂ ਮੁੰਦਰੀਆਂ ਤੋਂ ਇਲਾਵਾ ਹੋਰ ਵੀ ਕਾਫੀ ਸਾਮਾਨ ਦਾਜ ’ਚ ਦਿੱਤਾ ਸੀ ਪਰ ਮੇਰਾ ਸਹੁਰਾ ਪਰਿਵਾਰ ਇਸ ਸਭ ਤੋਂ ਖੁਸ਼ ਨਹੀਂ ਹੋਇਆ ਅਤੇ ਆਨੇ-ਬਹਾਨੇ ਸਮੂਹ ਸਹੁਰਾ ਪਰਿਵਾਰ ਮੈਨੂੰ ਤਾਨੇ-ਮਿਹਣੇ ਮਾਰ ਕੇ ਜ਼ਲੀਲ ਕਰਦਾ ਰਿਹਾ।

ਇਹ ਵੀ ਪੜ੍ਹੋ-  ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ

ਉਪਰੰਤ ਬੀਤੀ 28 ਜੁਲਾਈ ਨੂੰ ਮੇਰੇ ਪਤੀ ਕੁਲਦੀਪ ਸਿੰਘ, ਸਹੁਰਾ ਕਸ਼ਮੀਰ ਸਿੰਘ, ਜੇਠ ਕਰਨਜੀਤ ਸਿੰਘ, ਜੇਠਾਣੀ ਸਰਬਜੀਤ ਕੌਰ ਅਤੇ ਸੱਸ ਸ਼ਿੰਦੋ ਆਦਿ ਨੇ ਮੇਰੇ ਤੋਂ ਬੁਲਟ ਅਤੇ ਨਕਦ ਪੈਸੇ ਦੀ ਮੰਗ ਕਰਦਿਆਂ ਮੇਰੀ ਕੁੱਟ-ਮਾਰ ਕੀਤੀ ਅਤੇ ਸਹੁਰਾ ਕਸ਼ਮੀਰ ਸਿੰਘ ਨੇ ਮੂੰਹ ’ਤੇ ਚਪੇੜਾਂ ਮਾਰੀਆਂ ਅਤੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਕਿ ਡੇਢ ਸਾਲ ਤੋਂ ਤੇਰੇ ਘਰ ਕੋਈ ਬੱਚਾ ਨਹੀਂ ਹੋਇਆ ਤੇ ਨਾ ਹੀ ਤੂੰ ਸਾਡੀ ਹੈਸੀਅਤ ਮੁਤਾਬਿਕ ਦਾਜ ਲੈ ਕੇ ਆਈ ਹੈ। ਇਸ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਪਿੰਡ ਵੇਹਰਾ ਵਿਖੇ ਆ ਗਈ।

ਇਸ ਮੌਕੇ ਉਨ੍ਹਾਂ ਆਪਣੇ ਪਿਤਾ ਹਰਬੰਸ ਸਿੰਘ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ, ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੁਕਾਮ, ਬੀਬੀ ਸਰਬਜੀਤ ਕੌਰ ਜਸਰਾਉਰ, ਸੁਖਜਿੰਦਰ ਕੌਰ, ਗੁਰਮੁੱਖ ਸਿੰਘ, ਮੁਖਤਿਆਰ ਸਿੰਘ ਅਤੇ ਲਖਬੀਰ ਸਿੰਘ ਸਾਰੰਗਦੇਵ ਨੂੰ ਨਾਲ ਲੈ ਕੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਦਰਖ਼ਾਸਤ ’ਤੇ ਮੰਗ ਕੀਤੀ ਕਿ ਉਕਤ ਸਹੁਰਾ ਪਰਿਵਾਰ ਦੇ ਸਮੂਹ ਮੈਂਬਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਮੈਨੂੰ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋ- ਸੁਨਾਮ ਵਿਖੇ ਗਰਭਪਾਤ ਕਰਵਾਉਣ ਆਈ ਔਰਤ ਨਾਲ ਵਾਪਰੀ ਅਣਹੋਣੀ, ਮੌਕੇ ਤੋਂ ਫ਼ਰਾਰ ਹੋਈ ਨਰਸ

ਪਤੀ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ

ਇਸ ਸਬੰਧੀ ਦੂਜੀ ਧਿਰ ਦੇ ਕੁਲਦੀਪ ਸਿੰਘ ਨੇ ਆਪਣੇ ਪਰਿਵਾਰ ’ਤੇ ਇਲਜ਼ਾਮ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੇਰੀ ਪਤਨੀ ਬਲਜੀਤ ਕੌਰ ਆਪਣੇ ਮਾਸੀ ਦੇ ਮੁੰਡੇ ਨਾਲ ਗੱਲਬਾਤ ਕਰਦੀ ਸੀ, ਜਿਸ ਨੂੰ ਲੈ ਕੇ ਝਗੜਾ ਹੋਇਆ ਹੈ। ਇਸ ਮਾਮਲੇ ’ਤੇ ਤਫਤੀਸ਼ੀ ਅਧਿਕਾਰੀ ਮੁਤਾਬਕ ਜਾਂਚ-ਪੜਤਾਲ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ 'ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan