ਪੱਟੀ ’ਚ ਵਾਪਰੀ ਵਾਰਦਾਤ: ਡਿਊਟੀ ’ਤੇ ਜਾ ਰਹੀ ਪੁਲਸ ਮੁਲਾਜ਼ਮ ’ਤੇ ਸਹੁਰਿਆਂ ਨੇ ਕੀਤਾ ਜਾਨਲੇਵਾ ਹਮਲਾ

10/26/2022 7:21:14 PM

ਪੱਟੀ (ਜ.ਬ)- ਪੱਟੀ ਸਿਟੀ ਪੁਲਸ ਥਾਣੇ ’ਚ ਤਾਇਨਾਤ ਇਕ ਪੁਲਸ ਮੁਲਾਜ਼ਮ ਡਿਊਟੀ ’ਤੇ ਜਾਣ ਲਈ ਆਪਣੇ ਘਰ ਤੋਂ ਨਿਕਲੀ ਰਹੀ ਸੀ ਕਿ ਘਰੇਲੂ ਕਲੇਸ਼ ਕਰਕੇ ਪਿੰਡ ਬੋਪਾਰਾਏ ਨੇੜੇ ਉਸ ਦੇ ਸਹੁਰਾ ਪਰਿਵਾਰ, ਪਤੀ, ਦਿਓਰ ਅਤੇ ਹੋਰਨਾਂ ਵਲੋਂ ਜਾਨਲੇਵਾ ਕਰ ਦਿੱਤਾ ਗਿਆ। ਹਮਲੇ ਕਾਰਨ ਜ਼ਖ਼ਮੀ ਹੋਣ ’ਤੇ ਉਸ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। 

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ’ਚੋਂ 2 ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਇਸ ਮੌਕੇ ਬਲਜੀਤ ਕੌਰ ਹੈੱਡ ਕਾਂਸਟੇਬਲ ਪੱਟੀ ਸਿਟੀ ਥਾਣਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਡਿਊਟੀ ਤੋਂ ਆਪਣੇ ਘਰ ਪਿੰਡ ਵਾੜ ਤੇਲੀਆ ਤੋਂ ਆਪਣੀ ਐਕਟਿਵਾ ’ਤੇ ਆ ਰਹੀ ਸੀ। ਬੋਪਾਰਾਏ ਨੇੜੇ ਮੇਰੇ ਸਹੁਰਾ ਸੁਖਦੇਵ ਸਿੰਘ, ਪਤੀ ਮਨਜਿੰਦਰ ਸਿੰਘ, ਦਿਓਰ ਲਵਲੀ ਅਤੇ ਹੋਰਨਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਉੱਪਰ ਦਾਤਰ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਮੇਰੇ ਮੂੰਹ, ਲੱਕ ਅਤੇ ਖੱਬੀ ਲੱਤ ’ਚ ਗੰਭੀਰ ਸੱਟਾਂ ਲੱਗ ਗਈਆਂ। ਮੈਨੂੰ ਮੇਰੇ ਪਿਤਾ ਨੇ ਇਲਾਜ ਲਈ ਸਿਵਲ ਹਸਪਤਾਲ ਪੱਟੀ ’ਚ ਦਾਖਲ ਕਰਵਾਇਆ। 

ਪੜ੍ਹੋ ਇਹ ਵੀ ਖ਼ਬਰ : ਪਰਿਵਾਰ ਲਈ ਆਈ 'ਕਾਲੀ ਦੀਵਾਲੀ', ਧੀ ਨੇ ਸਹੁਰੇ ਘਰ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਘਟਨਾ ਦੀ ਸੂਚਨਾ ਮਿਲਣ ’ਤੇ ਪੱਟੀ ਸਦਰ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਮੁਖੀ ਪੱਟੀ ਸਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਡੀ ਟੀਮ ਹਸਪਤਾਲ ਗਈ ਹੈ। ਕੁੜੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur