ਆਸਮਾਨੀ ਬਿਜਲੀ ਡਿੱਗਣ ਕਾਰਨ ਘਰ ਹੋਇਆ ਤਬਾਹ

07/20/2017 3:01:14 AM

ਖਡੂਰ ਸਾਹਿਬ,  (ਜਸਵਿੰਦਰ)—  ਪਿੰਡ ਕੱਲ੍ਹਾ ਵਿਖੇ ਦੁਪਹਿਰ ਸਮੇਂ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਕਮਰੇ ਦੀ ਛੱਤ ਡਿੱਗ ਪਈ ਤੇ ਕਮਰੇ ਦੀਆਂ ਦੋਵੇਂ ਕੰਧਾਂ ਪਾੜੀਆਂ ਗਈਆਂ। ਇਸ ਦੌਰਾਨ ਘਰ ਦੇ ਨੇੜਲੇ ਪਾਪੂਲਰ ਦੇ ਦਰੱਖਤ ਵੀ ਝੁੱਲਸ ਗਏ।
ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੁਖਵੰਤ ਸਿੰਘ ਨੇ ਦੱਸਿਆ ਕਿ ਸਾਡਾ ਪਰਿਵਾਰ ਇਸ ਦੁਰਘਟਨਾ ਮੌਕੇ ਖੇਤਾਂ ਵਿਚ ਝੋਨਾ ਲਾਉਣ ਗਿਆ ਸੀ ਤੇ ਉਸ ਦੀ 17 ਸਾਲਾ ਲੜਕੀ ਜਿਸ ਕਮਰੇ ਵਿਚ ਰੋਟੀ ਖਾ ਰਹੀ ਸੀ, ਉਸ ਕਮਰੇ ਦੀ ਛੱਤ ਡਿੱਗੀ ਤੇ ਲੜਕੀ ਕੁਝ ਸੈਕਿੰਡ ਪਹਿਲਾਂ ਹੀ ਕਮਰੇ ਵਿਚੋਂ ਅਚਾਨਕ ਬਾਹਰ ਆ ਗਈ ਸੀ। ਉਸ ਨੇ ਅੱਗੇ ਦੱਸਿਆ ਕਿ ਸਾਡੇ ਘਰ ਦਾ ਸਾਮਾਨ ਜਿਵੇਂ ਟੀ. ਵੀ. ਟਰਾਲੀ, ਟੈਲੀਵਿਜ਼ਨ, ਡਰੈਸਿੰਗ ਟੇਬਲ, ਇਕ ਮੇਜ਼, 6 ਕੁਰਸੀਆਂ, ਬਿਸਤਰੇ, ਫਰਿੱਜ, ਇਨਵਰਟਰ ਆਦਿ ਸੜ ਕੇ ਸੁਆਹ ਹੋ ਗਿਆ।
ਇਸ ਸਮੇਂ ਪਹੁੰਚੇ ਨਗਰ ਦੇ ਮੋਹਤਬਰ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਹਰਭੇਜ ਸਿੰਘ, ਭਗਵੰਤ ਸਿੰਘ, ਐੱਸ. ਸੀ. ਵਿੰਗ ਦੇ ਮਾਝਾ ਆਗੂ ਹਰਭਾਗ ਸਿੰਘ ਸੋਨੂੰ, ਸਾਬਕਾ ਮੈਂਬਰ ਸੱਜਣ ਸਿੰਘ, ਸੰਮਤੀ ਮੈਂਬਰ ਸਤਨਾਮ ਸਿੰਘ, ਸਰਬਜੀਤ ਸਿਘ ਸ਼ਾਹ, ਠੇਕੇਦਾਰ ਸਵਰਨ ਸਿੰਘ, ਦਲਬੀਰ ਸਿੰਘ, ਪ੍ਰਗਟ ਸਿੰਘ, ਮਲਕੀਤ ਸਿੰਘ, ਅੰਗਰੇਜ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਮਾਲੀ ਸਹਾਇਤਾ ਦੀ ਮੰਗ ਕੀਤੀ।