ਮੌਜੂਦਾ ਕੌਂਸਲਰ ਦੇ ਘਰ ਜਨਤਾ ਚਿੱਕੜ ''ਚੋਂ ਲੰਘ ਕੇ ਜਾਣ ਲਈ ਮਜਬੂਰ

07/20/2017 4:45:28 AM

ਅੰਮ੍ਰਿਤਸਰ,   (ਸੂਰੀ)-  ਪਿਛਲੇ ਸਮੇਂ ਅਕਾਲੀ ਸਰਕਾਰ 'ਚ ਆਪਣੀ ਮਜ਼ਬੂਤ ਪਕੜ ਸਦਕਾ ਅਕਾਲੀ ਹਾਈਕਮਾਂਡ ਤੋਂ ਵਾਰਡ ਲਈ ਕਰੋੜਾਂ ਰੁਪਏ ਲਿਆਉਣ ਵਾਲੇ ਵਾਰਡ-5 ਦੇ ਮੌਜੂਦਾ ਕੌਂਸਲਰ ਬਲਜਿੰਦਰ ਸਿੰਘ ਤੋਂ ਆਪਣੇ ਕੰਮ ਕਰਵਾਉਣ ਵਾਲੇ ਲੋਕ ਚਿੱਕੜ 'ਚੋਂ ਲੰਘ ਕੇ ਉਨ੍ਹਾਂ ਦੇ ਘਰ ਜਾਣ ਲਈ ਮਜਬੂਰ ਹਨ। ਵਾਰਡ ਨੰ. 5 ਦੇ ਅਧੀਨ ਆਉਂਦੇ ਗੁੰਮਟਾਲਾ ਲਿੰਕ ਰੋਡ ਤੋਂ ਕੁਝ ਲੋਕ ਕੌਂਸਲਰ ਕੋਲ ਆਪਣੀਆਂ ਗਲੀਆਂ ਪੱਕੀਆਂ ਕਰਵਾਉਣ ਲਈ ਪਹੁੰਚੇ ਤਾਂ ਕੌਂਸਲਰ ਬਲਜਿੰਦਰ ਸਿੰਘ ਨੇ ਕਿਹਾ ਕਿ ਮੇਰੀ ਕੋਠੀ ਨੂੰ ਜਾਂਦੀ ਸੜਕ ਦਾ ਹਾਲ ਤਾਂ ਵੇਖ ਲਓ।  ਕੌਂਸਲਰ ਨੇ ਦੱਸਿਆ ਕਿ ਇਹ ਮੇਰੇ ਮੁਹੱਲੇ ਨੂੰ ਜਾਂਦੀ ਸੜਕ ਚੋਣਾਂ ਤੋਂ ਪਹਿਲਾਂ ਦੀ ਪੁੱਟੀ ਹੋਈ ਹੈ ਅਤੇ ਹੁਣ ਮੌਜੂਦਾ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਜਿਸ ਨਾਲ ਇਹ ਸਾਰੇ ਹੀ ਮੁਹੱਲੇ ਨੂੰ ਬਹੁਤ ਹੀ ਵੱਧ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਦਾ ਸਾਰਾ ਠੇਕਾ ਅਗਰਵਾਲ ਐਂਡ ਕੰਪਨੀ ਕੋਲ ਹੈ। ਕੰਪਨੀ ਕੰਮ ਨਹੀਂ ਕਰ ਰਹੀ ਕਿਉਂਕਿ ਕੰਪਨੀ ਨੂੰ ਕਾਰਪੋਰੇਸ਼ਨ ਵੱਲੋਂ ਪੇਮੈਂਟ ਨਾ ਹੋਣ ਕਰ ਕੇ ਕੰਪਨੀ ਨੇ ਇਹ ਸਾਰਾ ਵਿਕਾਸ ਦਾ ਕੰਮ ਵਿਚੇ ਹੀ ਰੋਕ ਦਿੱਤਾ ਹੈ, ਜਿਸ ਨਾਲ ਵਾਰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਅਗਰਵਾਲ ਐਂਡ ਕੰਪਨੀ ਦੇ ਸੰਜੀਵ ਅਗਰਵਾਲ ਨੇ ਕਿਹਾ ਕਿ ਅਰੁਣ ਨੂੰ ਫੋਨ ਕਰ ਲਓ ਪਰ ਅਰੁਣ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।