ਚੋਰੀਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਚੋਰਾ ਨੂੰ ਨੱਥ ਪਾਉਣ ਦੀ ਕੀਤੀ ਮੰਗ

09/25/2017 5:53:16 PM


ਜਲਾਲਾਬਾਦ/ਮੰਡੀ ਘੁਬਾਇਆ (ਬੰਟੀ, ਕੁਲਵੰਤ)- ਪੈਂਡੂ ਹਲਕਿਆਂ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੂੰ ਠੱਲ ਪਾਉਣ 'ਚ ਪੁਲਸ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਚੋਰਾਂ ਦੇ ਹੋਂਸਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਇਨ੍ਹਾਂ ਚੋਰਾਂ ਤੋਂ ਪਿੰਡਾਂ ਦੇ ਲੋਕ ਬੜੇ ਦੁਖੀ ਅਤੇ ਪ੍ਰੇਸ਼ਾਨ ਹੋ ਗਏ ਹਨ।
ਜਾਣਕਾਰੀ ਅਨੁਸਾਰ ਪਿੰਡ ਫੱਤੂ ਵਾਲਾ ਦਾ ਰਹਿਣ ਵਾਲਾ ਸ਼ਾਮ ਸਿੰਘ ਪੁੱਤਰ ਸ਼ਬੀਲਾ ਸਿੰਘ ਨੇ ਲਿਖਤੀ ਪ੍ਰੈਸ ਨੋਟ ਦਿੰਦੇ ਹੋਏ ਦੱਸਿਆ ਕਿ ਉਨਾਂ ਦੀ ਪਿੰਡ 'ਚ ਕਿਸੇ ਘਰ ਨਾਲ ਕੋਈ ਪੁਰਾਣੀ ਰੰਜ਼ਿਸ਼ ਹੋਣ ਕਰਕੇ ਸਾਰਾ ਪਰਿਵਾਰ ਘਰ ਨੂੰ ਤਾਲਾ ਲਾ ਕੇ ਕਿਸੇ ਹੋਰ ਦੂਰ ਦੇ ਪਿੰਡ 'ਚ ਮਿਹਨਤ ਮਜਦੂਰੀ ਕਰਨ ਚਲੇ ਗਏ ਸਨ ਤਾਂ ਜੋ ਲੜਾਈ ਤੋਂ ਉਹ ਦੂਰ ਰਹਿਣ। ਜਦ ਉਹ 19 ਸਤੰਬਰ ਸ਼ਾਮ ਨੂੰ ਵਾਪਸ ਆਪਣੇ ਘਰ ਪਰਤੇ ਤਾਂ ਦੇਖਿਆ ਕਿ ਚੋਰ ਉਨ੍ਹਾਂ ਦੇ ਮਕਾਨਾਂ ਦੇ ਤਾਲੇ ਤੋੜ ਕੇ ਤੇ ਬੂਹੇ ਬਾਰੀਆ ਭੰਨ ਕੇ ਅੰਦਰੋ ਸਮਾਨ ਚੋਰੀ ਕਰ ਕੇ ਲੈ ਗਏ ਸਨ। ਜਿਸ 'ਚ ਬਿਜਲੀ ਦਾ ਪੱਖਾ, ਗੈਸ ਸਲੰਡਰ, ਕਣਕ ਕਰੀਬ 5 ਕੰਵਾਟਲ, ਟੈਲੀ ਵਿਜਨ ਅਤੇ ਹੋਰ ਘਰੇਲੂ ਸਮਾਣ ਚੋਰੀ ਸੀ। ਉਨਾਂ ਦੱਸਿਆ ਕਿ ਪਿੰਡ 'ਚ ਪੁਰਾਣੀ ਰੰਜਿਸ਼ ਰੱਖਣ ਵਾਲੇ ਲੋਕਾਂ 'ਤੇ ਸ਼ੱਕ ਹੈ ਕਿ ਇਸ ਘਟਨਾ ਨੂੰ ਉਨ੍ਹਾਂ ਵਲੋਂ ਅੰਜਾਮ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਸਦਰ ਥਾਣਾ ਜਲਾਲਾਬਾਦ ਪੁਲਸ ਨੂੰ ਚੋਰੀ ਹੋਣ ਦੀ ਦਰਖ਼ਾਸਤ ਦਿੱਤੀ ਪਰ ਉਕਤ ਲੋਕਾਂ ਵੱਲੋ ਲਗਾਤਾਰ ਸਾਨੂੰ ਧਮਕੀਆਂ ਮਿਲ ਰਹੀਆ ਹਨ ਕਿ ਜੇ ਤੁਸੀ ਕੋਈ ਕਾਰਵਾਈ ਕੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀ ਹੋਵੇਗਾ ਪਰ ਅੱਜ 6 ਦਿਨ ਬੀਤੇ ਜਾਣ ਤੋਂ ਬਾਅਦ ਦਿੱਤੀ ਦਰਖਾਸਤ 'ਤੇ ਅਜੇ ਤਾਈਂ ਕਿਸੇ ਮੁਲਾਜ਼ਮ ਨੇ ਚੋਰਾ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆ ਤੋਂ ਮੰਗ ਕੀਤੀ ਕਿ ਉਕਤ ਚੋਰਾ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਵੇ।