ਗ੍ਰੇਟ ਖਲੀ ''ਤੇ ਟਿਕੀਆਂ ਨੇ ਹਰ ਸਿਆਸੀ ਪਾਰਟੀ ਦੀਆਂ ਨਜ਼ਰਾਂ (ਵੀਡੀਓ)

10/22/2016 10:58:08 PM

ਜਲੰਧਰ— 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਸ਼ਹੂਰ ਰੈਸਲਰ ਖਲੀ ''ਤੇ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਅਸੀਂ ਨਹੀਂ, ਸਗੋਂ ਇਸ ਵੀਡੀਓ ''ਚ ਦਿਖਾਈਆਂ ਤਸਵੀਰਾਂ ਬਿਆਨ ਕਰ ਰਹੀਆਂ ਹਨ, ਜਿਨ੍ਹਾਂ ''ਚ ''ਦਿ ਗ੍ਰੇਟ ਖਲੀ'' ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਦੇ ਜਾਣ ''ਤੇ ਉਨ੍ਹਾਂ ਦੇ ਪ੍ਰੋਗਰਾਮਾਂ ''ਚ ਸ਼ਾਮਲ ਹੋਏ ਨਜ਼ਰ ਆ ਰਹੇ ਹਨ।
ਵੀਡੀਓ ''ਚ ਖਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੁਲਤਾਨਪੁਰ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਉਦਘਾਟਨ ਸਮਾਰੋਹ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਦਿਖਾਈ ਦੇ ਰਹੇ ਹਨ।
ਇਸ ਵੀਡੀਓ ''ਚ ਦਿਖਾਈਆਂ ਤਸਵੀਰਾਂ ਨਾਲ ਇਹ ਅਫਵਾਹਾਂ ਫੈਲੀਆਂ ਸਨ ਕਿ ਖਲੀ ਨੇ ਸਿਆਸਤ ''ਚ ਪੈਰ ਧਰ ਲਿਆ ਹੈ ਪਰ ਖਲੀ ਨੇ ਇਨ੍ਹਾਂ ਸਾਰੀਆਂ ਅਫਵਾਹਾਂ ''ਤੇ ਫੁੱਲ-ਸਟਾਪ ਲਗਾ ਕੇ ਇਹ ਦੱਸ ਦਿੱਤਾ ਸੀ ਕਿ ਉਹ ਸਿਰਫ ਇਕ ਸੈਲੇਬ੍ਰਿਟੀ ਵਜੋਂ ਸੱਦੇ ਜਾਣ ''ਤੇ ਇਨ੍ਹਾਂ ਪ੍ਰੋਗਰਾਮਾਂ ''ਚ ਸ਼ਾਮਲ ਹੋ ਰਹੇ ਹਨ। ਸਿਆਸਤ ''ਚ ਆਉਣ ਦਾ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਹੈ।