ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਭਜਾ ਕੇ ਲਿਜਾਉਣ ਵਾਲੇ ਨੂੰ  ਕੈਦ ਅਤੇ ਜੁਰਮਾਨਾ

05/10/2018 4:20:32 AM

ਮੋਗਾ,   (ਸੰਦੀਪ)-  ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਨਾਬਾਲਗਾ ਨੂੰ ਵਿਅਾਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ਾਂ ’ਚ ਘਿਰੇ ਇਕ ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋਂ 2 ਸਾਲ ਦੀ ਕੈਦ ਅਤੇ 8 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ’ਚ ਜ਼ਿਲੇ ਦੇ ਇਕ ਪਿੰਡ ਨਿਵਾਸੀ ਪੀਡ਼ਤਾ ਦੇ ਪਿਤਾ ਸ਼ਿਕਾਇਤਕਰਤਾ ਮਲਕੀਅਤ ਸਿੰਘ ਵੱਲੋਂ 27 ਅਪ੍ਰੈਲ 2017 ਨੂੰ ਥਾਣਾ ਬੱਧਨੀ ਕਲਾਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਮੀਨੀਆ ਨਿਵਾਸੀ ਜਸ਼ਨਪ੍ਰੀਤ ਸਿੰਘ ਨੇ 25-26 ਅਪ੍ਰੈਲ ਦੀ ਅੱਧੀ ਰਾਤ ਨੂੰ ਉਸਦੀ ਨਾਬਾਲਗ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲਿਜਾਇਆ ਗਿਆ ਸੀ, ਜਿਸ ’ਤੇ ਪੁਲਸ ਵੱਲੋਂ ਜਸ਼ਨਪ੍ਰੀਤ ਖਿਲਾਫ ਮਾਮਲਾ ਦਰਜ ਕੀਤਾ ਸੀ।