ਜਲੰਧਰ 'ਚ ਸ਼ਰੇਆਮ ਕੁੜੀ ਵੱਲੋਂ ਕੀਤੇ ਗਏ ਹਵਾਈ ਫਾਇਰ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਗੱਲ

10/16/2022 1:29:29 PM

ਜਲੰਧਰ (ਵਰੁਣ)– ਜਲੰਧਰ 'ਚ ਸ਼ਰੇਆਮ ਕੁੜੀ ਵੱਲੋਂ ਹਵਾਈ ਫਾਇਰ ਦੇ ਮਾਮਲੇ 'ਚ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ। ਦਰਅਸਲ ਪ੍ਰੀਤ ਨਗਰ ਸੋਢਲ ਰੋਡ ਦੇ ਰਹਿਣ ਵਾਲੇ ਇਕ ਕੈਮਿਸਟ ਨੇ ਹੀ ਕਾਰ ਡੀਲਰ ਦੀ ਧੀ ਨੂੰ ਗੋਲ਼ੀਆਂ ਚਲਾਉਣ ਲਈ ਆਪਣੀ ਰਿਵਾਲਵਰ ਦਿੱਤੀ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨ ਬੀਤਣ ਦੇ ਬਾਅਦ ਵੀ ਪੁਲਸ ਹਵਾਈ ਫਾਇਰ ਕਰਨ ਵਾਲੀ ਕੁੜੀ ਅਤੇ ਕੈਮਿਸਟ 'ਤੇ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਇਕ ਆਗੂ ਨੇ ਉੱਚ ਅਧਿਕਾਰੀ ਕੋਲ ਜਾ ਕੇ ਇਸ ਮਾਮਲੇ ਤੋਂ ਦੂਰ ਰਹਿਣ 'ਤੇ ਕਾਰਵਾਈ ਨਾ ਕਰਨ ਬਾਰੇ ਕਿਹਾ ਹੋਇਆ ਹੈ। ਇਹੀ ਕਾਰਨ ਹੈ ਕਿ ਕੁੜੀ ਨੂੰ ਵੀ ਗੋਲ਼ੀ ਚਲਾਉਣ ਦੀ ਵੀਡੀਓ ਵਾਇਰਲ ਹੋਣ ’ਤੇ ਵਿਦੇਸ਼ ਭਜਾ ਦਿੱਤਾ ਗਿਆ।

ਇਹ ਵੀ ਪੜ੍ਹੋ: ਸੁਲਤਾਲਪੁਰ ਲੋਧੀ ਵਿਖੇ ਵੱਡੀ ਵਾਰਦਾਤ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੀਤਾ ਕਤਲ

ਜਿਸ ਕੈਮਿਸਟ ਦੀ ਰਿਵਾਲਵਰ ਨਾਲ ਗੋਲ਼ੀ ਚਲਾਈ ਗਈ, ਉਸ ਦੇ ਸਬੰਧ ਬੀ-ਕੈਟਾਗਿਰੀ ਦੇ ਗੈਂਗਸਟਰਾਂ ਨਾਲ ਵੀ ਦੱਸੇ ਜਾ ਰਹੇ ਹਨ। ਹਾਲ ਹੀ ਵਿਚ ਸੰਨੀ ਅਤੇ ਸ਼ੇਰੂ ਨਾਲ ਉਸ ਦਾ ਝਗੜਾ ਹੋਇਆ ਸੀ। ਪ੍ਰੀਤ ਨਗਰ ਨਿਵਾਸੀ ਇਸ ਕੈਮਿਸਟ ਦਾ ਕੁਝ ਅਧਿਕਾਰੀਆਂ ਨਾਲ ਵੀ ਉੱਠਣ-ਬੈਠਣ ਹੈ। ਹਾਲਾਂਕਿ ਆਗੂ ਦੇ ਕਹਿਣ ’ਤੇ ਪੁਲਸ ਨੇ ਸਾਰਾ ਮਾਮਲਾ ਦਬਾ ਦਿੱਤਾ, ਜਦਕਿ ਪੁਲਸ ਨੂੰ ਮੌਕੇ ਤੋਂ ਖੋਲ ਬਰਾਮਦ ਹੋਣ ਦੀ ਵੀ ਗੱਲ ਚਰਚਾ ਵਿਚ ਆਈ ਸੀ। ਇਹੀ ਵੀਡੀਓ ਜੇਕਰ ਕਿਸੇ ਆਮ ਵਿਅਕਤੀ ਦੀ ਹੁੰਦੀ ਤਾਂ ਪੁਲਸ ਤੁਰੰਤ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲੈਂਦੀ ਪਰ ਇਸ ਸਮੇਂ ਸ਼ਹਿਰ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਪਹੁੰਚ ਵਾਲੇ ਲੋਕਾਂ ਲਈ ਕਾਨੂੰਨ ਨਾਂ ਦੀ ਕੋਈ ਗੱਲ ਹੀ ਨਹੀਂ ਰਹਿ ਗਈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri